ਇਸ ਤੋਂ ਇਲਾਵਾ ਉਸ ਨੇ ਇੰਟਰ ਯੂਨੀਵਰਸਿਟੀ ਸੈਂਟਰ ਫ਼ਾਰ ਐਸਟ੍ਰੋਨਾਮੀ ਐਂਡ ਐਸਟ੍ਰੋਫ਼ਿਜ਼ੀਕਸ (ਆਈਯੂਸੀਏਏ), ਪੁਣੇ ਦੁਆਰਾ ਐਮਐਸਸੀ ਪ੍ਰੋਗਰਾਮ 2026 ਵਿਚ ਦਾਖ਼ਲੇ ਲਈ ਕਰਵਾਈ ਗਈ। ਆਈਯੂਸੀਏਏ ਨੈਸ਼ਨਲ ਐਡਮਿਸ਼ਨ ਟੈੱਸਟ ਪ੍ਰੀਖਿਆ ਨੂੰ ਵੀ ਸਫ਼ਲਤਾਪੂਰਵਕ ਪਾਸ ਕੀਤਾ ਹੈ।
ਦਰਸ਼ਨ ਸਿੰਘ ਸੋਢੀ/ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸਰਵੇਸ਼ ਗੁਪਤਾ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਸਭ ਤੋਂ ਔਖੀ ਪੋਸਟ-ਗ੍ਰੈਜੂਏਟ ਪ੍ਰਵੇਸ਼ ਪ੍ਰੀਖਿਆ (ਐਂਟਰੈਂਸ ਐਗਜ਼ਾਮ) ’ਚੋਂ ਇਕ ਆਈਆਈਟੀ ਜੇਏਐਮ 2026 (ਫ਼ਿਜ਼ਿਕਸ) ਵਿਚ ਆਲ ਇੰਡੀਆ ਰੈਂਕ 1 ਹਾਸਲ ਕੀਤਾ ਹੈ।
ਫ਼ਿਜ਼ਿਸ (ਭੌਤਿਕ ਵਿਗਿਆਨ) ਦੇ ਸਿਧਾਂਤਾਂ ਉੱਪਰ ਬੇਮਿਸਾਲ ਪਕੜ ਦਾ ਸਬੂਤ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਬੀਐਸਸੀ (ਆਨਰਜ਼) ਫ਼ਿਜ਼ੀਕਸ ਦੇ ਅੰਤਿਮ ਸਾਲ ਦੇ ਵਿਦਿਆਰਥੀ ਸਰਵੇਸ਼ ਗੁਪਤਾ ਨੇ ਦੋ ਹੋਰ ਕੌਮੀ ਪੱਧਰ ਦੀਆਂ ਵੱਕਾਰੀ ਪ੍ਰੀਖਿਆਵਾਂ ਵੀ ਪਾਸ ਕੀਤੀਆਂ ਹਨ। ਨੇਪਾਲ ਦੇ ਰਹਿਣ ਵਾਲੇ ਸਰਵੇਸ਼ ਨੇ ਟਾਟਾ ਇੰਸਟੀਟਿਊਟ ਆਫ਼ ਫ਼ੰਡਾਮੈਂਟਲ ਰਿਸਰਚ ਗ੍ਰੈਜੂਏਟ ਸਕੂਲ ਪ੍ਰੀਖਿਆ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਪ੍ਰੀਖਿਆ 20,000 ਤੋਂ 25,000 ਦੇ ਕਰੀਬ ਵਿਦਿਆਰਥੀ ਦਿੰਦੇ ਹਨ।
ਇਸ ਤੋਂ ਇਲਾਵਾ ਉਸ ਨੇ ਇੰਟਰ ਯੂਨੀਵਰਸਿਟੀ ਸੈਂਟਰ ਫ਼ਾਰ ਐਸਟ੍ਰੋਨਾਮੀ ਐਂਡ ਐਸਟ੍ਰੋਫ਼ਿਜ਼ੀਕਸ (ਆਈਯੂਸੀਏਏ), ਪੁਣੇ ਦੁਆਰਾ ਐਮਐਸਸੀ ਪ੍ਰੋਗਰਾਮ 2026 ਵਿਚ ਦਾਖ਼ਲੇ ਲਈ ਕਰਵਾਈ ਗਈ। ਆਈਯੂਸੀਏਏ ਨੈਸ਼ਨਲ ਐਡਮਿਸ਼ਨ ਟੈੱਸਟ ਪ੍ਰੀਖਿਆ ਨੂੰ ਵੀ ਸਫ਼ਲਤਾਪੂਰਵਕ ਪਾਸ ਕੀਤਾ ਹੈ।
ਸਰਵੇਸ਼ ਗੁਪਤਾ ਨੇ ਕਿਹਾ, "ਮੈਂ ਇਨ੍ਹਾਂ ਤਿੰਨਾਂ ਕੌਮੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਕੇ ਬਹੁਤ ਖ਼ੁਸ਼ ਹਾਂ, ਪਰ ਕਿਉਂਕਿ ਮੈਂ ਥਿਓਰਿਟੀਕਲ ਫ਼ਿਜ਼ੀਕਸ ਵਿਚ ਖੋਜ ਕਰਨਾ ਅਤੇ ਇਕ ਵਿਗਿਆਨੀ ਬਣਨਾ ਚਾਹੁੰਦਾ ਹਾਂ, ਇਸ ਲਈ ਮੈਂ ਟਾਟਾ ਇੰਸਟੀਟਿਊਟ ਆਫ਼ ਫ਼ੰਡਾਮੈਂਟਲ ਰਿਸਰਚ, ਮੁੰਬਈ ਤੋਂ ਥਿਓਰਿਟੀਕਲ ਫ਼ਿਜ਼ੀਕਸ ਵਿਚ ਇੰਟੀਗ੍ਰੇਟਿਡ ਪੀਐਚਡੀ ਕਰਨਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਨੇ ਸਿਰਫ਼ 22 ਵਿਦਿਆਰਥੀਆਂ ਦੀ ਹੀ ਚੋਣ ਕੀਤੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ ਮੈਨੂੰ ਸੀਯੂ ਦੇ ਆਈਈਈਈ ਸਟੂਡੈਂਟ ਚੈਪਟਰ ਰਾਹੀਂ ਇਕ 'ਆਈਡੀਆਥੋਨ' ਮੁਕਾਬਲੇ ਲਈ ਮੁੰਬਈ ਜਾਣ ਦਾ ਮੌਕਾ ਮਿਲਿਆ ਸੀ, ਜਿੱਥੇ ਅਸੀਂ ਪਹਿਲਾ ਇਨਾਮ ਜਿੱਤਿਆ ਸੀ। ਉਸ ਦੌਰੇ ਦੌਰਾਨ ਮੈਂ ਉੱਥੋਂ ਦੀਆਂ ਰਿਸਰਚ ਲੈਬਾਂ ਅਤੇ ਬੁਨਿਆਦੀ ਢਾਂਚਾ ਦੇਖਿਆ ਸੀ, ਇਸ ਲਈ ਟਾਟਾ ਇੰਸਟੀਟਿਊਟ ਆਫ਼ ਫ਼ੰਡਾਮੈਂਟਲ ਰਿਸਰਚ (ਟੀਆਈਐਫ਼ਆਰ) ਵਿਚ ਪੜ੍ਹਾਈ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਇੱਕ ਸੁਪਨਾ ਸੱਚ ਹੋਣ ਵਰਗਾ ਹੈ। ਟੀਆਈਐਫ਼ਆਰ ਜੀਐਸ ਅਧੀਨ, ਵਿਦਿਆਰਥੀਆਂ ਨੂੰ ਪਹਿਲੇ ਸਾਲ ਲਈ 25,000 ਰੁਪਏ ਮਹੀਨਾਵਾਰ ਫ਼ੈਲੋਸ਼ਿਪ ਮਿਲਦੀ ਹੈ ਅਤੇ ਤਸੱਲੀਬਖ਼ਸ਼ ਪ੍ਰਦਰਸ਼ਨ ਦੇ ਆਧਾਰ 'ਤੇ ਪਹਿਲੇ ਸਾਲ ਦੇ ਅਖ਼ੀਰ ਵਿਚ ਇਹ ਵਧਾ ਕੇ 37,000 ਰੁਪਏ (ਪੀਐਚਡੀ ਰਜਿਸਟ੍ਰੇਸ਼ਨ ਤੋਂ ਬਾਅਦ 42,000 ਰੁਪਏ) ਕਰ ਦਿੱਤੀ ਜਾਂਦੀ ਹੈ।"
ਸਰਕਾਰੀ ਸਕੂਲ ਨੇਪਾਲ ਦੇ ਅਧਿਆਪਕ ਦੇ ਪੁੱਤਰ ਸਰਵੇਸ਼ ਦਾ ਚੰਡੀਗੜ੍ਹ ਯੂਨੀਵਰਸਿਟੀ ਵਿਚ ਅਕਾਦਮਿਕ ਸਫ਼ਰ ਸਾਲ 2023 ਵਿਚ ਸ਼ੁਰੂ ਹੋਇਆ। ਕਾਠਮਾਂਡੂ ਦੇ ਬੁਢਾਨੀਲਕੰਠ ਸਕੂਲ ਤੋਂ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਬੀਐਸਸੀ (ਆਨਰਜ਼) ਫ਼ਿਜ਼ਿਕਸ ਪ੍ਰੋਗਰਾਮ ’ਚ ਦਾਖ਼ਲਾ ਲਿਆ।
ਸਰਵੇਸ਼ ਨੇ ਦੱਸਿਆ, "ਜਦੋਂ ਮੈਂ ਬਾਰ੍ਹਵੀਂ ਤੋਂ ਬਾਅਦ ਉੱਚ ਸਿੱਖਿਆ ਲਈ ਸਿੱਖਿਅਕ ਅਦਾਰੇ ਦੀ ਖੋਜ ਕਰ ਰਿਹਾ ਸੀ ਤਾਂ ਮੇਰੇ ਚਚੇਰੇ ਭਰਾ, ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਮਕੈਨੀਕਲ ਇੰਜਨੀਅਰਿੰਗ ਕੀਤੀ ਸੀ, ਮੈਨੂੰ ਉਚੇਰੀ ਸਿੱਖਿਆ ਲਈ ਸੀਯੂ ਵਿਚ ਦਾਖ਼ਲਾ ਲੈਣ ਦੀ ਸਲਾਹ ਦਿੱਤੀ। ਫ਼ਿਰ ਮੈਂ ਖ਼ੁਦ ਯੂਨੀਵਰਸਿਟੀ ਬਾਰੇ ਸਰਚ ਕੀਤਾ ਅਤੇ ਮੈਨੂੰ ਇੱਥੇ ਮਿਲਣ ਵਾਲੀਆਂ ਸਹੂਲਤਾਂ ਬਹੁਤ ਪਸੰਦ ਆਈਆਂ, ਕਿਉਂਕਿ ਸੀਯੂ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸੁਪਨੇ ਅਤੇ ਟੀਚੇ ਪੂਰੇ ਕਰਨ ਲਈ ਵਜ਼ੀਫ਼ਾ ਵੀ ਪ੍ਰਦਾਨ ਕਰਦੀ ਹੈ, ਇਸ ਲਈ ਮੇਰੇ ਲਈ ਇੱਥੇ ਦਾਖ਼ਲਾ ਲੈਣ ਦਾ ਫ਼ੈਸਲਾ ਕਰਨਾ ਬਹੁਤ ਆਸਾਨ ਹੋ ਗਿਆ। ਮੈਨੂੰ ਯੂਨੀਵਰਸਿਟੀ ਵੱਲੋਂ 50 ਫ਼ੀਸਦੀ ਸਕਾਲਰਸ਼ਿਪ ਮਿਲੀ, ਜਿਸ ਨਾਲ ਮੇਰੀ ਪੜ੍ਹਾਈ ਹੋਰ ਆਸਾਨ ਹੋ ਗਈ।"