ਮੁਲਜ਼ਮ ਲੜਕੀ ਨੇ ਪੁਲਿਸ ਨੂੰ ਉਸ ਨੌਜਵਾਨ ਦਾ ਨਾਂ ਵੀ ਦੱਸਿਆ ਹੈ, ਜਿਸ ਨੂੰ ਉਹ ਇਹ ਵੀਡੀਓ ਭੇਜ ਰਹੀ ਸੀ। ਖਰੜ ਪੁਲਿਸ ਤੇ ਸੀਆਈਏ ਸਟਾਫ਼ ਦੀ ਟੀਮ ਸ਼ਿਮਲਾ ਰਵਾਨਾ ਹੋ ਗਈ ਹੈ। ਪੰਜਾਬ ਪੁਲਿਸ ਦੀ ਟੀਮ ਨੇ ਸ਼ਿਮਲਾ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ।

ਆਨਲਾਈਨ ਡੈਸਕ, ਚੰਡੀਗੜ੍ਹ : Chandigarh University MMS Leak: ਮੁਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ 'ਚ 60 ਵਿਦਿਆਰਥਣਾਂ ਦੀ ਨਹਾਉਂਦੀਆਂ ਦੀ ਵਾਇਰਲ ਹੋਈ ਵੀਡੀਓ 'ਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਨਾਂ ਸਾਹਮਣੇ ਆਇਆ ਹੈ। ਮੁਲਜ਼ਮ ਲੜਕੀ ਨੇ ਪੁਲਿਸ ਨੂੰ ਉਸ ਨੌਜਵਾਨ ਦਾ ਨਾਂ ਵੀ ਦੱਸਿਆ ਹੈ, ਜਿਸ ਨੂੰ ਉਹ ਇਹ ਵੀਡੀਓ ਭੇਜ ਰਹੀ ਸੀ। ਖਰੜ ਪੁਲਿਸ ਤੇ ਸੀਆਈਏ ਸਟਾਫ਼ ਦੀ ਟੀਮ ਸ਼ਿਮਲਾ ਰਵਾਨਾ ਹੋ ਗਈ ਹੈ। ਪੰਜਾਬ ਪੁਲਿਸ ਦੀ ਟੀਮ ਨੇ ਸ਼ਿਮਲਾ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ।
ਜਿਸ ਨੌਜਵਾਨ ਨੂੰ ਵਿਦਿਆਰਥਣ ਨੇ ਵੀਡੀਓ ਭੇਜੀਆਂ ਸੀ, ਉਸ ਦਾ ਨਾਂ ਵੀ ਪੁਲਿਸ ਵੱਲੋਂ ਮੁਲਜ਼ਮ ਵਿਦਿਆਰਥਣ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ 'ਚ ਸ਼ਾਮਲ ਕੀਤਾ ਗਿਆ ਹੈ। ਵਿਦਿਆਰਥਣ ਨੇ ਨੌਜਵਾਨ ਦਾ ਨਾਂ ਸੰਨੀ ਦੱਸਿਆ ਹੈ ਅਤੇ ਉਹ ਸ਼ਿਮਲਾ ਦਾ ਰਹਿਣ ਵਾਲਾ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਨਿੱਚਰਵਾਰ ਦੇਰ ਰਾਤ ਹੋਸਟਲ ਦੀ ਮਹਿਲਾ ਮੈਨੇਜਰ ਨੇ ਮੁਲਜ਼ਮ ਵਿਦਿਆਰਥਣ ਤੋਂ ਹੋਰ ਵਿਦਿਆਰਥਣਾਂ ਦੇ ਸਾਹਮਣੇ ਪੁੱਛਗਿੱਛ ਕੀਤੀ ਸੀ। ਹੋਸਟਲ ਮੈਨੇਜਰ ਨੇ ਉਸ ਨੂੰ ਪੁੱਛਿਆ ਕਿ ਉਹ ਕਿੰਨੇ ਸਮੇਂ ਤੋਂ ਨੌਜਵਾਨ ਨੂੰ ਵੀਡੀਓ ਭੇਜ ਰਹੀ ਹੈ। ਇਸ 'ਤੇ ਮੁਲਜ਼ਮ ਵਿਦਿਆਰਥਣ ਕੋਈ ਜਵਾਬ ਨਹੀਂ ਦੇ ਸਕੀ। ਇਸ ਤੋਂ ਬਾਅਦ ਹੋਸਟਲ ਦੀ ਮਹਿਲਾ ਮੈਨੇਜਰ ਨੇ ਵਿਦਿਆਰਥਣ ਨੂੰ ਉਸ ਲੜਕੇ ਬਾਰੇ ਸਭ ਕੁਝ ਦੱਸਣ ਲਈ ਕਿਹਾ, ਜਿਸ ਨੂੰ ਉਹ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਭੇਜਦੀ ਸੀ। ਮੁਲਜ਼ਮ ਵਿਦਿਆਰਥਣ ਨੇ ਕਿਹਾ ਕਿ ਉਹ ਲੜਕੇ ਨੂੰ ਜ਼ਿਆਦਾ ਨਹੀਂ ਜਾਣਦੀ ਸੀ।
ਹੋਸਟਲ ਦੇ ਕਮਰੇ 'ਚ ਮੌਜੂਦ ਹੋਰ ਲੜਕੀਆਂ ਨੇ ਵੀ ਇਸ ਪੁੱਛਗਿੱਛ ਦੀ ਵੀਡੀਓ ਬਣਾਈ ਹੈ ਜੋ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਕਤ ਨੌਜਵਾਨ ਦੀ ਫੋਟੋ ਵੀ ਮੁਲਜ਼ਮ ਵਿਦਿਆਰਥਣ ਦੇ ਮੋਬਾਈਲ ਫੋਨ ਤੋਂ ਦਿਖਾਈ ਗਈ ਜਿਸ ਨੂੰ ਉਹ ਇਹ ਵੀਡੀਓ ਭੇਜ ਰਿਹਾ ਸੀ।
ਹੋਸਟਲ ਦੀ ਮਹਿਲਾ ਮੈਨੇਜਰ ਨੇ ਵਿਦਿਆਰਥਣ ਨੂੰ ਇਹ ਸਵਾਲ ਪੁੱਛੇ
ਹੋਸਟਲ ਦੀ ਮਹਿਲਾ ਮੈਨੇਜਰ : ਕਿਸਨੇ ਕਿਹਾ ਵੀਡੀਓ ਬਣਾਉਣ ਲਈ?
ਮੁਲਜ਼ਮ ਵਿਦਿਆਰਥਣ : ਲੜਕੇ ਦੇ ਕਹਿਣ 'ਤੇ ਉਸ ਨੇ ਬਣਾਈਆਂ ਵੀਡੀਓ
ਸਵਾਲ- ਲੜਕਾ ਕੌਣ ਹੈ ਤੇ ਕਿੱਥੋਂ ਦਾ ਹੈ?
ਵਿਦਿਆਰਥਣ ਨੇ ਕਿਹਾ- ਲੜਕਾ ਸ਼ਿਮਲਾ ਦਾ ਹੈ, ਪਰ ਮੈਂ ਉਸ ਨੂੰ ਨਹੀਂ ਜਾਣਦੀ।
ਸਵਾਲ- ਜਾਣਦੀ ਨਹੀਂ ਤਾਂ ਕਿਉਂ ਭੇਜਦੀ ਸੀ ਵੀਡੀਓ
ਵਿਦਿਆਰਥਣ - ਮੈਂ ਉਸਨੂੰ ਵੀਡੀਓ ਨਹੀਂ ਭੇਜੀਆਂ
ਸਵਾਲ- ਕਦੋਂ ਤੋਂ ਬਣਾ ਰਹੀ ਹੈ ਵੀਡੀਓ
ਇਸ 'ਤੇ ਲੜਕੀ ਚੁੱਪ ਹੋ ਗਈ ਤੇ ਕੁਝ ਨਾ ਬੋਲੀ।
ਸਵਾਲ- ਲੜਕਾ ਕਿਵੇਂ ਜਾਣਦਾ ਹੈ ਤੈਨੂੰ
ਵਿਦਿਆਰਥਣ ਬੋਲੀ - ਮੈਂ ਉਸਨੂੰ ਨਹੀਂ ਜਾਣਦੀ