Chandigarh News : ਵਿਦੇਸ਼ੀ ਗੈਂਗਸਟਰ ਸ਼ਗਨਪ੍ਰੀਤ ਤੇ ਡੋਨੀ ਬੱਲ ਦੇ ਇਸ਼ਾਰੇ ’ਤੇ ਹੋਈ ਸੋਪੂ ਆਗੂ ਜਸ਼ਨ ਜਵੰਧਾ ‘ਤੇ ਫਾਇਰਿੰਗ, ਚਾਰ ਸ਼ੂਟਰ ਗ੍ਰਿਫ਼ਤਾਰ
ਪੰਜਾਬ ਯੂਨੀਵਰਸਿਟੀ ਵਿੱਚ ਸੋਪੂ ਆਗੂ ਜਸ਼ਨ ਜਵੰਧਾ ’ਤੇ ਹੋਈ ਫਾਇਰਿੰਗ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈੱਲ ਨੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ੀ ਗੈਂਗਸਟਰ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਅਤੇ ਡੋਨੀ ਬੱਲ ਦੇ ਕਰੀਬੀ ਸ਼ਾਰਪ ਸ਼ੂਟਰ ਦੱਸੇ ਜਾ ਰਹੇ ਹਨ।
Publish Date: Sat, 16 May 2026 07:39 PM (IST)
Updated Date: Sat, 16 May 2026 07:44 PM (IST)
ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ ਸੋਪੂ ਆਗੂ ਜਸ਼ਨ ਜਵੰਧਾ ’ਤੇ ਹੋਈ ਫਾਇਰਿੰਗ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈੱਲ ਨੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ੀ ਗੈਂਗਸਟਰ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਅਤੇ ਡੋਨੀ ਬੱਲ ਦੇ ਕਰੀਬੀ ਸ਼ਾਰਪ ਸ਼ੂਟਰ ਦੱਸੇ ਜਾ ਰਹੇ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਨਾ ਸਿਰਫ਼ ਪੀਯੂ ਸ਼ੂਟਆਉਟ ਕੇਸ ਸੁਲਝਿਆ ਹੈ, ਸਗੋਂ ਪੰਜਾਬ ਦੇ ਦੋ ਸਨਸਨੀਖੇਜ਼ ਕਤਲ ਮਾਮਲਿਆਂ ਅਤੇ ਖੰਨਾ ਫਾਇਰਿੰਗ ਕੇਸ ਦਾ ਵੀ ਪਰਦਾਫਾਸ਼ ਹੋਇਆ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਗੌਰਵ ਉਰਫ਼ ਗੋਲਾ, ਰਜਤ ਉਰਫ਼ ਗੁੱਡਾ, ਆਰਯਨ ਅਤੇ ਹਰਿਆਣਾ ਦੇ ਸਿਰਸਾ ਨਿਵਾਸੀ ਰਵੀ ਨਿੱਜਰ ਉਰਫ਼ ਕਾਲੀ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਤਿੰਨ ਆਟੋਮੈਟਿਕ ਪਿਸਤੌਲ ਅਤੇ 16 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
17 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਦੇ ਬਾਟਨੀ ਵਿਭਾਗ ਦੀ ਪਾਰਕਿੰਗ ਵਿੱਚ ਸੋਪੂ ਆਗੂ ਜਸ਼ਨ ਜਵਾਂਧਾ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਵਾਰਦਾਤ ਤੋਂ ਬਾਅਦ ਹਮਲਾਵਰ ਸਕੂਟਰ ’ਤੇ ਪਿੱਛਲੇ ਗੇਟ ਰਾਹੀਂ ਫਰਾਰ ਹੋ ਗਏ ਸਨ