ਚੰਡੀਗੜ੍ਹ ਨੂੰ ਮਿਲੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ, ਕਈ ਦੇਸ਼ਾਂ ਦੇ ਐਥਲੀਟ ਲੈਣਗੇ ਹਿੱਸਾ
ਚੰਡੀਗੜ੍ਹ ਨੂੰ ਅੰਤਰਰਾਸ਼ਟਰੀ ਖੇਡ ਨਕਸ਼ੇ ’ਤੇ ਵੱਡੀ ਪਛਾਣ ਮਿਲੀ ਹੈ। ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਨੇ ਸ਼ਹਿਰ ਨੂੰ ਪ੍ਰਸਿੱਧ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਸੌਂਪੀ ਹੈ। ਮਈ 2027 ਵਿਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਏਸ਼ੀਆ ਦੇ ਕਈ ਪ੍ਰਮੁੱਖ ਦੇਸ਼ਾਂ ਦੇ ਐਥਲੀਟ ਹਿੱਸਾ ਲੈਣਗੇ।
Publish Date: Wed, 27 May 2026 07:41 PM (IST)
Updated Date: Wed, 27 May 2026 07:44 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਨੂੰ ਅੰਤਰਰਾਸ਼ਟਰੀ ਖੇਡ ਨਕਸ਼ੇ ’ਤੇ ਵੱਡੀ ਪਛਾਣ ਮਿਲੀ ਹੈ। ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਨੇ ਸ਼ਹਿਰ ਨੂੰ ਪ੍ਰਸਿੱਧ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਸੌਂਪੀ ਹੈ। ਮਈ 2027 ਵਿਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਏਸ਼ੀਆ ਦੇ ਕਈ ਪ੍ਰਮੁੱਖ ਦੇਸ਼ਾਂ ਦੇ ਐਥਲੀਟ ਹਿੱਸਾ ਲੈਣਗੇ।
ਲਗਪਗ 37 ਸਾਲਾਂ ਬਾਅਦ ਚੰਡੀਗੜ੍ਹ ਕਿਸੇ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਸਾਲ 1989 ਵਿਚ ਸ਼ਹਿਰ ਵਿੱਚ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਹੋਈ ਸੀ।
ਇਹ ਫੈਸਲਾ ਹਾਂਗਕਾਂਗ ਵਿਚ ਹੋਈ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੀ ਕੌਂਸਲ ਮੀਟਿੰਗ ਵਿਚ ਲਿਆ ਗਿਆ। ਚੰਡੀਗੜ੍ਹ ਵੱਲੋਂ ਪ੍ਰਜ਼ੈਂਟੇਸ਼ਨ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਅਤੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਡਾਇਰੈਕਟਰ ਕੰਪੀਟੀਸ਼ਨਜ਼ ਰਵਿੰਦਰ ਚੌਧਰੀ ਨੇ ਦਿੱਤੀ।
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਨੂੰ ਸ਼ਹਿਰ ਲਈ ਮਾਣ ਦਾ ਪਲ ਦੱਸਦਿਆਂ ਕਿਹਾ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਮਹਿਮਾਨਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਖੇਡ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ।