ਸੀਜੀਸੀ ਲਾਂਡਰਾਂ ਦੇ ਪ੍ਰਮੂਰਤਾ ਸਿਨਹਾ ਨੇ 1.14 ਕਰੋੜ ਰੁਪਏ ਦਾ ਪੈਕੇਜ ਕੀਤਾ ਹਾਸਲ
ਸੀਜੀਸੀ ਲਾਂਡਰਾਂ ਦੇ ਪ੍ਰਮੂਰਤਾ ਸਿਨਹਾ ਨੇ 1.14 ਕਰੋੜ ਰੁਪਏ ਦਾ ਪੈਕੇਜ ਕੀਤਾ ਹਾਸਲ
Publish Date: Mon, 11 May 2026 05:58 PM (IST)
Updated Date: Mon, 11 May 2026 06:00 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਸੀਜੀਸੀ ਲਾਂਡਰਾਂ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀਐੱਸਈ) ਦੇ ਵਿਦਿਆਰਥੀ ਪ੍ਰਮੂਰਤਾ ਸਿਨਹਾ ਨੇ ਇਕ ਯੂਐੱਸ ਆਧਾਰਿਤ ਤਕਨੀਕੀ ਫਰਮ ਨਾਲ ਬੈਕਐਂਡ ਇੰਜੀਨੀਅਰ ਸਲਾਹਕਾਰ ਵਜੋਂ 1.14 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਪ੍ਰਾਪਤ ਕੀਤਾ ਹੈ, ਜੋ ਨੌਜਵਾਨ, ਉਸ ਦੇ ਮਾਪਿਆਂ ਅਤੇ ਅਦਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਪੱਛਮੀ ਬੰਗਾਲ ਦੇ ਮਿਦਨਾਪੁਰ ਦੇ ਰਹਿਣ ਵਾਲੇ ਪ੍ਰਮੂਰਤਾ ਨੇ ਆਪਣੇ ਮਾਪਿਆਂ, ਜੋ ਸਿੱਖਿਆ ਦੇ ਖੇਤਰ ਵਿਚ ਹਨ, ਦਾ ਉਨ੍ਹਾਂ ਦੇ ਲਗਾਤਾਰ ਸਮਰਥਨ ਲਈ ਧੰਨਵਾਦ ਕੀਤਾ ਅਤੇ ਆਪਣੇ ਸ਼ਾਨਦਾਰ ਕਰੀਅਰ ਪਰਿਵਰਤਨ ਨੂੰ ਆਕਾਰ ਦੇਣ ਵਿਚ ਸੀਜੀਸੀ ਲਾਂਡਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਦਾ ਅਕਾਦਮਿਕ ਮਾਹੌਲ ਅਤੇ ਸਹਿ ਪਾਠਕ੍ਰਮ ਸਰਗਰਮੀਆਂ ’ਤੇ ਸੰਤੁਲਿਤ ਧਿਆਨ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਅਤੇ ਪੇਸ਼ਾਵਰ ਤਿਆਰੀ ਵਿਚ ਬਹੁਤ ਮਦਦਗਾਰ ਸਾਬਿਤ ਹੋਇਆ। ਜ਼ਿਕਰਯੋਗ ਹੈ ਕਿ ਇਕ ਉਤਸ਼ਾਹੀ ਕੋਡਰ ਵਜੋਂ ਉਨ੍ਹਾਂ ਨੇ ਕੈਂਪਸ ’ਚ ਆਪਣੇ ਸਮੇਂ ਦੌਰਾਨ ਰੋਬੋਟਿਕਸ ਅਤੇ ਇਲੈਕਟ੍ਰਾਨਿਕਸ ਦੇ ਖੇਤਰਾਂ ਵਿਚ ਵੀ ਆਪਣਾ ਸ਼ਾਨਦਾਰ ਹੁਨਰ ਦਰਸਾਇਆ। ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਉਪ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ ਨੇ ਨੌਜਵਾਨ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪ੍ਰਮੂਰਤਾ ਦੀ ਇਹ ਪ੍ਰਾਪਤੀ ਸੰਸਥਾ ਲਈ ਬੇਹੱਦ ਮਾਣ ਅਤੇ ਪਛਾਣ ਲੈ ਕੇ ਆਈ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਸੀਜੀਸੀ ਲਾਂਡਰਾਂ ਦੀ 25 ਸਾਲਾਂ ਦੀ ਵਿਰਾਸਤ ਵਿਚ ਇਕ ਮੀਲ ਪੱਥਰ ਕਰਾਰ ਦਿੱਤਾ ਅਤੇ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਦੱਸਿਆ। ਨਾਲ ਹੀ ਉਨ੍ਹਾਂ ਨੇ ਸੀਜੀਸੀ ਲਾਂਡਰਾਂ ਵਿਚ ਵਿਦਿਆਰਥੀਆਂ ਦੇ ਕਰੀਅਰ ਨਿਰਮਾਣ ਅਤੇ ਜੀਵਨ ਬਦਲਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਪ੍ਰਮੂਰਤਾ ਦੀ ਪੇਸ਼ਕਸ਼ ਇਸ ਸਾਲ ਦੇ ਪਲੇਸਮੈਂਟ ਸੀਜ਼ਨ ਦਾ ਪਹਿਲਾ ਅਤੇ ਸਭ ਤੋਂ ਵੱਡਾ ਪੈਕੇਜ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਦੇ ਵਿਦਿਆਰਥੀਆਂ ਨੂੰ ਕਈ ਵਿਸ਼ਿਆਂ ਵਿਚ 1,300 ਤੋਂ ਵੱਧ ਭਰਤੀ ਕੰਪਨੀਆਂ ਤੋਂ 10,000 ਤੋਂ ਵੱਧ ਪਲੇਸਮੈਂਟ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ। ਸੀਜੀਸੀ ਲਾਂਡਰਾਂ ਵਿਚ 30 ਤੋਂ ਵੱਧ ਕੰਪਨੀਆਂ ਨੇ 20 ਲੱਖ ਰੁਪਏ ਸਾਲਾਨਾ (ਐੱਲਪੀਏ) ਜਾਂ ਇਸ ਤੋਂ ਵੱਧ ਦੇ ਪੈਕੇਜ ਦਿੱਤੇ। ਸੰਸਥਾ ਨੂੰ 50 ਤੋਂ ਵੱਧ ਕੰਪਨੀਆਂ ਵੱਲੋਂ 15 (ਐੱਲਪੀਏ) ਦੇ ਪੈਕੇਜ ਅਤੇ 100 ਤੋਂ ਵੱਧ ਕੰਪਨੀਆਂ ਵੱਲੋਂ 10 (ਐੱਲਪੀਏ) ਦੀਆਂ ਪੇਸ਼ਕਸ਼ਾਂ ਹਾਸਲ ਹੋਈਆਂ ਹਨ। ਇਸ ਤੋਂ ਇਲਾਵਾ 300 ਤੋਂ ਵੱਧ ਕੰਪਨੀਆਂ ਨੇ 7 (ਐੱਲਪੀਏ) ਰੁਪਏ ਦੇ ਪੈਕੇਜ ਪੇਸ਼ ਕੀਤੇ, ਜਦਕਿ 500 ਤੋਂ ਵੱਧ ਕੰਪਨੀਆਂ ਨੇ 5 (ਐੱਲਪੀਏ) ਦੇ ਪੈਕੇਜ ਪ੍ਰਦਾਨ ਕੀਤੇ ਹਨ। ਇਸ ਨਾਲ ਵਿਦਿਆਰਥੀਆਂ ਲਈ ਕਰੀਅਰ ਦੇ ਵਿਸ਼ਾਲ ਮੌਕੇ ਪ੍ਰਦਾਨ ਹੋਏ। ਇੰਝ ਹੀ ਕਈ ਵਿਦਿਆਰਥੀਆਂ ਨੇ ਫਿਲਪਸ ਇੰਡੀਆ ਲਿਮਟਿਡ, ਟੀਵੀਐੱਸ ਮੋਟਰ ਕੰਪਨੀ ਲਿਮਟਿਡ, ਨੋਕੀਆ, ਅਸ਼ੋਕ ਲੇਲੈਂਡ, ਕੈਪਜੇਮਿਨੀ ਇੰਡੀਆ, ਬਰਜਰ ਪੇਂਟਸ, ਐੱਮਆਰਐੱਫ਼, ਐਕਸੈਂਚਰ, ਕਾਗਨੀਜ਼ੈਂਟ, ਮੁ ਸਿਗਮਾ, ਈਵਾਈ (ਅਰਨਸਟ ਐਂਡ ਯੰਗ) ਇੰਡੀਆ, ਕੇਪੀਐੱਮਜੀ ਇੰਡੀਆ, ਪੀਡਬਲਯੂਸੀ, ਨਾਗਾਰੋ ਸਾਫਟ ਵੇਅਰ ਪ੍ਰਾਈਵੇਟ ਲਿਮਟਿਡ, ਐੱਚਡੀਐੱਫਸੀ ਲਾਈਫ, ਆਈਬੀਐੱਮ ਕੰਸਲਟਿੰਗ, ਕੋਫੋਰਜ ਲਿਮਟਿਡ, ਕੈਪਜੇਮਿਨੀ, ਐੱਲ ਐਂਡ ਟੀ ਟੈਕਨਾਲੋਜੀ ਸਰਵਿਸਿਜ਼ ਲਿਮਟਿਡ, ਕੌਂਗਰੂਐਕਸ ਏਸ਼ੀਆ ਪੈਸੀਫਿਕ ਐੱਲਐੱਲਪੀ, ਅਲੇਮਬਿਕ ਫਾਰਮਾਸਿਊਟੀਕਲਜ਼ ਲਿਮਟਿਡ, ਬਜਾਜ ਅਲੀਅਨਜ਼, ਈਵਰਸਬ ਇੰਡੀਆ ਪ੍ਰਾਈਵੇਟ ਲਿਮਟਿਡ, ਕੈਲੀਫੋਰਨੀਆ ਬੁਰੀਟੋ, ਰੈਸਟੋਰੈਂਟ ਬ੍ਰਾਂਡਸ ਏਸ਼ੀਆ ਲਿਮਟਿਡ ਵਰਗੀਆਂ ਨਾਮਵਰ ਕੰਪਨੀਆਂ ਤੋਂ ਕਈ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ।