ਸੀਬੀਆਈ ਕੋਰਟ ਨੇ ਭੁੱਲਰ ਦੀ ਅਰਜ਼ੀ ਕੀਤੀ ਖਾਰਜ, 26 ਖਾਤਿਆਂ 'ਚੋਂ ਲੈਣ-ਦੇਣ 'ਤੇ ਰੋਕ ਬਰਕਰਾਰ
ਰਿਸ਼ਵਤ ਮਾਮਲੇ ’ਚ ਬਰਖ਼ਾਸਤ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਲਗਤਾਰ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਾਂਚ ਪੂਰੀ ਹੋਣ ਤੱਕ ਭੁੱਲਰ ਦੇ ਸਾਰੇ 26 ਬੈਂਕ ਖਾਤੇ ਫਰੀਜ਼ ਰਹਿਣਗੇ। ਸੀਬੀਆਈ ਦੇ ਨਾਲ ਈਡੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਜਲਦ ਹੀ ਪੰਜਾਬ ਦੇ ਕੁਝ ਆਈਏਐੱਸ ਤੇ ਆਈਪੀਐੱਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਨੋਟਿਸ ਭੇਜ ਸਕਦੀ ਹੈ।
Publish Date: Fri, 29 May 2026 10:16 AM (IST)
Updated Date: Fri, 29 May 2026 10:17 AM (IST)
ਰਵੀ ਅਟਵਾਲ, ਜਾਗਰਣ, ਚੰਡੀਗੜ੍ਹ - ਰਿਸ਼ਵਤ ਮਾਮਲੇ ’ਚ ਬਰਖ਼ਾਸਤ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਲਗਤਾਰ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਾਂਚ ਪੂਰੀ ਹੋਣ ਤੱਕ ਭੁੱਲਰ ਦੇ ਸਾਰੇ 26 ਬੈਂਕ ਖਾਤੇ ਫਰੀਜ਼ ਰਹਿਣਗੇ। ਸੀਬੀਆਈ ਦੇ ਨਾਲ ਈਡੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਜਲਦ ਹੀ ਪੰਜਾਬ ਦੇ ਕੁਝ ਆਈਏਐੱਸ ਤੇ ਆਈਪੀਐੱਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਨੋਟਿਸ ਭੇਜ ਸਕਦੀ ਹੈ।
ਜਾਂਚ ਏਜੰਸੀ ਨੂੰ ਕੁਝ ਨਵੇਂ ਅਤੇ ਅਹਿਮ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ’ਤੇ ਕਈ ਆਈਏਐੱਸ ਤੇ ਆਈਪੀਐੱਸ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਨੇ ਅਣਪਛਾਤੇ ਅਧਿਕਾਰੀਆਂ ਦੇ ਖ਼ਿਲਾਫ਼ ਮੁੱਢਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੂੰ ਜਾਂਚ ਦੇ ਦੌਰਾਨ ਪਤਾ ਚੱਲਿਆ ਹੈ ਕਿ ਭੁੱਲਰ ਦੇ ਨੈੱਟਵਰਕ ਵਿਚ ਇਕ ਪ੍ਰਾਪਰਟੀ ਡੀਲਰ ਵੀ ਸੀ ਤੇ ਉਸ ਦੇ ਰਾਹੀਂ ਕਈ ਅਫਸਰ ਪ੍ਰਾਪਰਟੀ ਵਿਚ ਨਿਵੇਸ਼ ਕਰਦੇ ਸਨ। ਸੀਬੀਆਈ ਨੂੰ ਉਨ੍ਹਾਂ ਅਫਸਰਾਂ ਦੇ ਬਾਰੇ ਕਈ ਜਾਣਕਾਰੀਆਂ ਵੀ ਮਿਲ ਗਈਆਂ ਹਨ। ਅਜਿਹੇ ਵਿਚ ਸੀਬੀਆਈ ਜਲਦ ਹੀ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਕਰ ਸਕਦੀ ਹੈ।