ਰਾਜਾ ਵੜਿੰਗ ਦੇ ਵਿਵਾਦਤ ਬਿਆਨ ਖ਼ਿਲਾਫ਼ ਭਾਜਪਾ ਮੰਡਲ ਡੇਰਾਬੱਸੀ ਨੇ ਪੁਤਲਾ ਸਾੜਿਆ
ਰਾਜਾ ਵੜਿੰਗ ਦੇ ਵਿਵਾਦਤ ਬਿਆਨ ਖ਼ਿਲਾਫ਼ ਭਾਜਪਾ ਮੰਡਲ ਡੇਰਾਬੱਸੀ ਵੱਲੋਂ ਫੂਕਿਆ ਗਿਆ ਪੁਤਲਾ
Publish Date: Wed, 05 Nov 2025 06:19 PM (IST)
Updated Date: Wed, 05 Nov 2025 06:22 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਐੱਸਸੀ ਭਾਈਚਾਰੇ ਬਾਰੇ ਦਿੱਤੇ ਗਏ ਵਿਵਾਦਤ ਬਿਆਨ ਦੇ ਵਿਰੋਧ ’ਚ ਅੱਜ ਭਾਜਪਾ ਮੰਡਲ ਡੇਰਾਬੱਸੀ ਵੱਲੋਂ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਨੇਤਾ ਮਨਪ੍ਰੀਤ ਬੰਨੀ ਸੰਧੂ ਵੱਲੋਂ ਕੀਤੀ ਗਈ। ਇਸ ਮੌਕੇ ਭਾਜਪਾ ਮੰਡਲ ਦੀ ਪੂਰੀ ਟੀਮ ਸਮੇਤ ਐੱਸਸੀ ਭਾਈਚਾਰੇ ਦੇ ਕਈ ਵਰਕਰਾਂ ਨੇ ਹਿੱਸਾ ਲਿਆ ਤੇ ਰਾਜਾ ਵੜਿੰਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਐਸ.ਸੀ. ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਂਗਰਸ ਨੇਤਾ ਨੂੰ ਆਪਣੇ ਬਿਆਨ ਲਈ ਖੁੱਲ੍ਹੇ ਤੌਰ ’ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਮਨਪ੍ਰੀਤ ਬੰਨੀ ਸੰਧੂ ਨੇ ਇਸ ਮੌਕੇ ਕਿਹਾ ਕਿ ਰਾਜਾ ਵੜਿੰਗ ਦਾ ਬਿਆਨ ਸਿਰਫ਼ ਐਸ.ਸੀ. ਭਾਈਚਾਰੇ ਨਹੀਂ, ਸਗੋਂ ਪੂਰੇ ਪੰਜਾਬ ਦੀਆਂ ਭਾਵਨਾਵਾਂ ਦਾ ਅਪਮਾਨ ਹੈ। ਇਹ ਕਾਂਗਰਸ ਦੀ ਸੋਚ ਨੂੰ ਬੇਨਕਾਬ ਕਰਦਾ ਹੈ। ਜੇਕਰ ਉਨ੍ਹਾਂ ਨੇ ਤੁਰੰਤ ਮਾਫ਼ੀ ਨਾ ਮੰਗੀ ਤਾਂ ਅਸੀਂ ਇਹ ਰੋਸ ਪ੍ਰਦਰਸ਼ਨ ਹੋਰ ਵਧਾਏਂਗੇ। ਭਾਜਪਾ ਨੇਤਾਵਾਂ ਐਸ਼.ਐਮ.ਐਸ਼ ਸੰਧੂ, ਰਵਿੰਦਰ ਵੈਸ਼ਨਵ, ਪਵਨ ਧੀਮਾਨ, ਸੁਖਦੇਵ ਰਾਣਾ ,ਦਵਿੰਦਰ ਪਾਲ ਪੁੰਡੀਰ,ਬੱਬੀ ਸੈਦਪੁਰਾ ਅਤੇ ਅਮਨ ਪਾਹਵਾ ਨੇ ਕਿਹਾ ਕਿ ਰਾਜਾ ਵੜਿੰਗ ਵਰਗੇ ਨੇਤਾਵਾਂ ਦੇ ਬਿਆਨ ਸਮਾਜ ਵਿੱਚ ਫੂਟ ਪਾਉਣ ਦਾ ਕੰਮ ਕਰਦੇ ਹਨ ਅਤੇ ਇਸ ਤਰ੍ਹਾਂ ਦੀਆਂ ਸੋਚਾਂ ਦਾ ਲੋਕਤੰਤਰ ਵਿੱਚ ਕੋਈ ਸਥਾਨ ਨਹੀਂ। ਇਸ ਮੌਕੇ ਰਾਕੇਸ਼ ਅਚਿੰਤ,ਦਿਨੇਸ਼ ਵੈਸ਼ਨਵ,ਕਲੇਰ ,ਸਿਆਲ ਲਾਲ, ਦਾਸ, ਬਲਵੰਤ ਸਿੰਘ,ਮੱਖਣ ਸਿੰਘ,ਬਲਕਾਰ ਸਿੰਘ, ਰਤਨਜੀਤ ਸਿੰਘ,ਅਵਤਾਰ ਸਿੰਘ,ਹਰੀਸ਼ ਕੁਮਾਰ,ਰਜਿੰਦਰ ਸਿੰਘ,ਜਾਗਰ ਸਿੰਘ ਸਮੇਤ ਹੋਰ ਕਈ ਆਗੂ ਮੌਜੂਦ ਸਨ।