ਭਾਜਪਾ ਉਮੀਦਵਾਰ ਸੀਮਾ ਧੀਮਾਨ ਨੇ ਖੋਲ੍ਹਿਆ ਚੋਣ ਦਫ਼ਤਰ
ਭਾਜਪਾ ਉਮੀਦਵਾਰ ਸੀਮਾ ਧੀਮਾਨ ਨੇ ਖੋਲ੍ਹਿਆ ਚੋਣ ਦਫ਼ਤਰ
Publish Date: Mon, 18 May 2026 07:08 PM (IST)
Updated Date: Mon, 18 May 2026 07:09 PM (IST)

ਜੇਐੱਸ ਕਲੇਰ, ਪੰਜਾਬੀ ਜਾਗਰਣ ਜ਼ੀਰਕਪੁਰ : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰ. 6 ਵਿਚ ਭਾਜਪਾ ਨੇ ਐਤਵਾਰ ਨੂੰ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਉਮੀਦਵਾਰ ਸੀਮਾ ਧੀਮਾਨ ਦੇ ਮਮਤਾ ਇਨਕਲੇਵ ਸਥਿਤ ਚੋਣ ਦਫ਼ਤਰ ਦਾ ਵਿਧੀਵਤ ਹਵਨ ਪੂਜਨ ਅਤੇ ਰਿਬਨ ਕੱਟ ਕੇ ਉਦਘਾਟਨ ਕੀਤਾ। ਉਦਘਾਟਨ ਸਮਾਗਮ ਦੌਰਾਨ ਭਾਜਪਾ ਕਾਰਕੁਨਾਂ ਅਤੇ ਸਥਾਨਕ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਭਾਜਪਾ ਆਗੂਆਂ ਨੇ ਇਸ ਮੌਕੇ ਦਾਅਵਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਵਿਚ ਵਿਕਾਸ ਕਾਰਜ ਠੱਪ ਪਏ ਹਨ, ਸਫ਼ਾਈ ਪ੍ਰਬੰਧ ਬਦਹਾਲ ਹੈ। ਆਗੂਆਂ ਨੇ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਨੂੰ ਇਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ। ਸਮਾਗਮ ਵਿਚ ਪਹੁੰਚੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਅਤੇ ਪੰਚਕੂਲਾ ਦੇ ਕੌਂਸਲਰ ਹਰਿੰਦਰ ਮਲਿਕ ਨੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਕਾਰਕੁੰਨ ਬੂਥ ਪੱਧਰ ਤੱਕ ਘਰ-ਘਰ ਜਾ ਕੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਪ੍ਰਧਾਨ ਮੰਤਰੀ ਦੀਆਂ ਵਿਕਾਸ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਜਨਾਧਾਰ ਲਗਾਤਾਰ ਵੱਧ ਰਿਹਾ ਹੈ ਅਤੇ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿਚ ਲੋਕ ਜਵਾਬ ਦੇਣ ਲਈ ਤਿਆਰ ਬੈਠੇ ਹਨ। ਇਸ ਦੌਰਾਨ ਸੁਲਤਾਨ ਸਿੰਘ, ਡਿੰਪਲ ਧੀਮਾਨ ਸਮੇਤ ਸਥਾਨਕ ਨਿਵਾਸੀ ਅਤੇ ਭਾਜਪਾ ਕਾਰਕੁਨ ਮੌਜੂਦ ਸਨ।