ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਬਾਇਓਸਟਾਰਟ 2.0 ਦਾ ਆਯੋਜਨ

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਕੈਂਪਸ ਵਿਖੇ ਬਾਇਓਸਟਾਰਟ 2.0 ਦਾ ਆਯੋਜਨ ਕੀਤਾ ਗਿਆ ਜੋ ਕਿ ਬਾਇਓਐਂਟਰਪ੍ਰੈਨਿਓਰਿਟੀ ਅਤੇ ਬਾਇਓਐਂਟਰਪ੍ਰੈਨਿਓਰਿਅਲ ਲਚਕਤਾ ਬਣਾਉਣ ਸਬੰਧੀ ਕਪੈਸਿਟੀ ਬਿਲਡਿੰਗ ਪ੍ਰੋਗਰਾਮ (ਸਮਰੱਥਾ ਨਿਰਮਾਣ ਪ੍ਰੋਗਰਾਮ) ਦਾ ਦੂਜਾ ਐਡੀਸ਼ਨ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਸਿੱਧ ਮਾਹਰਾਂ, ਉੱਦਮੀਆਂ ਅਤੇ ਉਦਯੋਗਿਕ ਆਗੂਆਂ ਨੂੰ ਇਕੋ ਮੰਚ ’ਤੇ ਇਕੱਠਾ ਕਰਨਾ ਅਤੇ ਬਾਇਓਐਂਟਰਪ੍ਰੈਨਿਓਰਿਟੀ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਸਾਧਨਾਂ ਨਾਲ ਲੈਸ ਕਰਨਾ ਸੀ। ਇਸ ਦੌਰਾਨ ਡਾ. ਅਜੀਤ ਦੁਆ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀਬੀਟੀਆਈ) ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡਾ. ਪੀਐੱਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ. ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ ਸੀਜੀਸੀ ਲਾਂਡਰਾਂ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਸਮਾਗਮ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਡਾ. ਅਜੀਤ ਸਿੰਘ ਦੁਆ ਨੇ ਭਾਰਤ ਭਰ ਵਿੱਚ ਪੀਬੀਟੀਆਈ ਅਤੇ ਯੂਨੀਵਰਸਿਟੀਆਂ ਵਿਚਕਾਰ ਵੱਖ-ਵੱਖ ਸਹਿਯੋਗਾਂ ਸਬੰਧੀ ਚਾਨਣਾ ਪਾਇਆ ਅਤੇ ਨਾਲ-ਨਾਲ ਬਾਇਓਟੈਕ ਸਟਾਰਟਅੱਪਸ ਦੇ ਵਿਕਾਸ ਨੂੰ ਸਮਰਥਨ ਦੇਣ ਅਤੇ ਬਾਇਓਐਂਟਰਪ੍ਰੈਨਿਓਰਿਟੀ ਨੂੰ ਉਤਸ਼ਾਹਿਤ ਕਰਨ ਲਈ ਇਨਕਿਊਬੇਟਰ ਵਿੱਚ ਉਪਲਬਧ ਵਿਆਪਕ ਸਹੂਲਤਾਂ ਸਬੰਧੀ ਵੀ ਜਾਣੂ ਕਰਵਾਇਆ। ਸ਼੍ਰੀ ਮਨਜੀਤ ਸਿੰਘ ਨਿੱਝਰ, ਵਾਈਸ ਚੇਅਰਮੈਨ, ਐੱਮਐੱਸਐੱਮਈ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ ਫਾਰ ਐੱਫਡੀਆਈ ਟਰੇਡ ਅਤੇ ਇੰਡੋ ਬ੍ਰਿਟਿਸ਼ ਟਰੇਡ ਕੌਂਸਲ ਯੂਕੇ ਫਾਰ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਨੇ ਮਹਿਮਾਨ ਵਜੋਂ ਵਿਦਿਆਰਥੀਆਂ ਨੂੰ ਵਿਸ਼ਵੀ ਪੱਧਰ ’ਤੇ ਸੋਚਣ ਅਤੇ ਖ਼ਾਸ ਕਰਕੇ ਅੰਤਰਰਾਸ਼ਟਰੀ ਸੰਪਰਕਾਂ ਅਤੇ ਭਾਈਵਾਲੀ ਜ਼ਰੀਏ ਸਰਹੱਦਾਂ ਤੋਂ ਪਾਰ ਆਪਣੇ ਉੱਦਮੀ ਵਪਾਰ ਦਾ ਵਿਸਤਾਰ ਕਰਨ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਸਟਾਰਟਅੱਪ ਪੰਜਾਬ ਦੇ ਸਟਾਰਟਅੱਪ ਕੋਆਰਡੀਨੇਟਰ ਸ਼੍ਰੀ ਸਲਿਲ ਕਪਲਸ਼ ਅਤੇ ਮੁਹਾਲੀ ਵਿੱਚ ਡਾਇਵਰਸਿਟੀ ਏਸ ਬਿਜ਼ਨਸ ਕੰਸਲਟਿੰਗ ਦੇ ਸੰਸਥਾਪਕ ਸ਼੍ਰੀ ਹਿਤੇਸ਼ ਕੁਮਾਰ ਗੁਲਾਟੀ ਸਣੇ ਵਿਸ਼ੇਸ਼ ਮਹਿਮਾਨਾਂ ਨੇ ਭਾਗੀਦਾਰਾਂ ਨਾਲ ਇੰਟਰਐਕਟਿਵ ਸੈਸ਼ਨਾਂ ਰਾਹੀਂ ਗੱਲਬਾਤ ਕੀਤੀ।