ਮੁਹਾਲੀ 'ਚ ਵੱਡਾ ਸਿਆਸੀ ਉਲਟਫੇਰ: ਦੁਬਾਰਾ ਗਿਣਤੀ ਤੋਂ ਬਾਅਦ ਵੀ ਪਰਮਜੀਤ ਕਾਹਲੋਂ ਜੇਤੂ; ਸਾਬਕਾ ਮੰਤਰੀ ਸਿੱਧੂ ਦੇ ਪੁੱਤਰ ਨੂੰ ਮਿਲੀ ਕਰਾਰੀ ਹਾਰ
ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਵਾਰਡ ਨੰਬਰ 10 ਦਾ ਮੁਕਾਬਲਾ ਸਭ ਤੋਂ ਚਰਚਿਤ ਰਿਹਾ। ਹੰਗਾਮੇ ਅਤੇ ਦੁਬਾਰਾ ਗਿਣਤੀ ਤੋਂ ਬਾਅਦ ਆਏ ਫੈਸਲੇ ਨੇ ਸਿਆਸੀ ਹਲਕਿਆਂ 'ਚ ਹਲਚਲ ਤੇਜ਼ ਕਰ ਦਿੱਤੀ ਹੈ। ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਵੱਡੇ ਸਿਆਸੀ ਘਰਾਣੇ ਨੂੰ ਮਾਤ ਦਿੰਦਿਆਂ ਵਾਰਡ ਨੰਬਰ 10 ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
Publish Date: Fri, 29 May 2026 03:59 PM (IST)
Updated Date: Fri, 29 May 2026 04:00 PM (IST)
ਦਰਸ਼ਨ ਸੋਢੀ, ਪੰਜਾਬੀ ਜਾਗਰਣ, ਮੁਹਾਲੀ - ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਵਾਰਡ ਨੰਬਰ 10 ਦਾ ਮੁਕਾਬਲਾ ਸਭ ਤੋਂ ਚਰਚਿਤ ਰਿਹਾ। ਹੰਗਾਮੇ ਅਤੇ ਦੁਬਾਰਾ ਗਿਣਤੀ ਤੋਂ ਬਾਅਦ ਆਏ ਫੈਸਲੇ ਨੇ ਸਿਆਸੀ ਹਲਕਿਆਂ 'ਚ ਹਲਚਲ ਤੇਜ਼ ਕਰ ਦਿੱਤੀ ਹੈ। ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਵੱਡੇ ਸਿਆਸੀ ਘਰਾਣੇ ਨੂੰ ਮਾਤ ਦਿੰਦਿਆਂ ਵਾਰਡ ਨੰਬਰ 10 ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਦੱਸ ਦਈਏ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬੇਟੇ ਰੂਬੀ ਸਿੱਧੂ ਦੀ ਇਹ ਹਾਰ ਸਿੱਧੂ ਪਰਿਵਾਰ ਲਈ ਮੁਹਾਲੀ ਦੀ ਸਿਆਸਤ 'ਚ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ।
ਕਿਉਂ ਪਿਆ ਰੌਲਾ ?
ਵਾਰਡ ਨੰਬਰ 10 'ਚ ਚੋਣ ਨਤੀਜਿਆਂ ਨੂੰ ਲੈ ਕੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੂੰ ਜੇਤੂ ਐਲਾਨਿਆ ਗਿਆ ਪਰ ਇਸ ਜਿੱਤ ਦੇ ਤੁਰੰਤ ਬਾਅਦ, ਵਿਰੋਧੀ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਰੂਬੀ ਸਿੱਧੂ ਨੇ ਗਿਣਤੀ 'ਚ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਭਾਰੀ ਹੰਗਾਮਾ ਕੀਤਾ।