Big News : ਸਰਕਾਰ ਨੇ ਸੰਜੀਵ ਅਰੋੜਾ ਦੇ ਤਿੰਨੇ ਵਿਭਾਗਾਂ ਦੀ ਕੀਤੀ ਵੰਡ, ਇਨ੍ਹਾਂ ਮੰਤਰੀਆਂ ਨੂੰ ਮਿਲੀ ਜ਼ਿੰਮੇਵਾਰੀ
ਇਨਫੋਰਸਮੈਂਟ ਡਾਇਰੈਕਟੋਰੇਟ (ED) ਦੁਆਰਾ ਗ੍ਰਿਫ਼ਤਾਰ ਕੀਤੇ ਗਏ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵਿਭਾਗਾਂ ਦੀ ਤਿੰਨ ਮੰਤਰੀਆਂ 'ਚ ਵੰਡ ਕਰ ਦਿੱਤੀ ਗਈ ਹੈ।
Publish Date: Mon, 11 May 2026 09:15 PM (IST)
Updated Date: Mon, 11 May 2026 09:36 PM (IST)
ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ED) ਦੁਆਰਾ ਗ੍ਰਿਫ਼ਤਾਰ ਕੀਤੇ ਗਏ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵਿਭਾਗਾਂ ਦੀ ਤਿੰਨ ਮੰਤਰੀਆਂ 'ਚ ਵੰਡ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ, ਤਰਨਪ੍ਰੀਤ ਸਿੰਘ ਸੌਦ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦੋਂਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਦਯੋਗ ਵਿਭਾਗ ਦੀ ਜ਼ਿੰਮੇਵਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੌਂਪੀ ਗਈ ਹੈ।