ਸ਼ਰਮਾਨਾਕ ਕਰਤੂਤ: ਪਹਿਲਾਂ ਚਾਕੂ ਨਾਲ ਹਮਲਾ ਤੇ ਫਿਰ ਹਥੌੜੇ ਨਾਲ ਵਾਰ ਕਰ ਕੇ ਲਈ ਵਿਆਹੁਤਾ ਦੀ ਜਾਨ, ਦੋਸ਼ੀ ਲਾਸ਼ ਨਾਲ ਕਰਦਾ ਰਿਹਾ ਜਬਰ ਜਨਾਹ
ਚੰਡੀਗੜ੍ਹ ਵਿੱਚ ਪੈਂਦੇ ਇੱਕ ਪਿੰਡ ਵਿੱਚ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇੱਕ ਵਿਆਹੁਤਾ ਮਹਿਲਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
Publish Date: Sat, 21 Feb 2026 09:49 PM (IST)
Updated Date: Sat, 21 Feb 2026 10:07 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਵਿੱਚ ਪੈਂਦੇ ਇੱਕ ਪਿੰਡ ਵਿੱਚ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇੱਕ ਵਿਆਹੁਤਾ ਮਹਿਲਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਦੋਸ਼ ਹੈ ਕਿ ਮੁਲਜ਼ਮ ਨੇ ਪਹਿਲਾਂ ਮਹਿਲਾ ‘ਤੇ 10-12 ਵਾਰ ਚਾਕੂ ਨਾਲ ਹਮਲੇ ਕੀਤੇ, ਫਿਰ ਉਸਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰਕੇ ਉਸਦੀ ਜਾਨ ਲੈ ਲਈ। ਇੰਨਾ ਹੀ ਨਹੀਂ, ਮੌਤ ਤੋਂ ਬਾਅਦ ਵੀ ਉਸ ਨਾਲ ਜਬਰ-ਜਨਾਹ ਕਰਨ ਦੀ ਘਿਨੌਣੀ ਕਰਤੂਤ ਕਰਦਾ ਰਿਹਾ ਅਤੇ ਮਹਿਲਾ ਦੇ ਮਾਰਨ ਤੋਂ ਬਾਅਦ ਵੀ ਲਾਸ਼ ਦੇ ਕੋਲ ਬੈਠਕੇ ਮੋਬਾਈਲ ਚਲਾਉਂਦਾ ਰਿਹਾ । ਮੁਲਜ਼ਮ ਮਹਿਲਾ ਦੇ ਗੁਆਂਢ ਵਿੱਚ ਹੀ ਰਹਿੰਦਾ ਹੈ।
ਪਰਿਵਾਰ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਸ਼ਨੀਵਾਰ ਸਵੇਰੇ ਉਸ ਦਾ ਪਤੀ ਕੰਮ ‘ਤੇ ਗਿਆ ਹੋਇਆ ਸੀ ਅਤੇ ਬੱਚੇ ਸਕੂਲ ਗਏ ਹੋਏ ਸਨ। ਦੁਪਹਿਰ ਕਰੀਬ 1 ਵਜੇ ਗੁਆਂਢੀ ਵਿਨੋਦ ਮੌਕਾ ਵੇਖ ਕੇ ਛੱਤ ਰਾਹੀਂ ਘਰ ਵਿੱਚ ਦਾਖ਼ਲ ਹੋਇਆ ਅਤੇ ਕਮਰੇ ਦੀ ਕੁੰਡੀ ਅੰਦਰੋਂ ਲਾ ਲਈ।
ਜਦੋਂ ਮਹਿਲਾ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ‘ਤੇ ਲਗਾਤਾਰ ਚਾਕੂ ਨਾਲ ਹਮਲੇ ਕੀਤੇ। ਜ਼ਖ਼ਮੀ ਹੋਣ ਤੋਂ ਬਾਅਦ ਵੀ ਉਹ ਬਚਾਅ ਲਈ ਕਮਰੇ ਵਿੱਚ ਭੱਜਦੀ ਰਹੀ ਪਰ ਮਦਦ ਨਾ ਮਿਲੀ। ਹੱਦ ਤਾਂ ਉਸ ਵੇਲੇ ਹੋਈ ਜਦੋਂ ਮੁਲਜ਼ਮ ਨੇ ਉਸਦੇ ਸਿਰ ‘ਤੇ ਹਥੌੜੇ ਨਾਲ ਵਾਰ ਕੀਤਾ ਅਤੇ ਬੇਹੋਸ਼ ਹੋਣ ‘ਤੇ ਵੀ ਦਰਿੰਦਗੀ ਜਾਰੀ ਰੱਖੀ। ਕਮਰੇ ਵਿੱਚ ਖੂਨ ਹੀ ਖੂਨ ਹੋ ਗਿਆ। ਇਸ ਦੌਰਾਨ ਰਿਸ਼ਤੇਦਾਰ ਲਲਿਤ ਨੇ ਖਿੜਕੀ ਰਾਹੀਂ ਦ੍ਰਿਸ਼ ਦੇਖਿਆ ਤਾਂ ਮੁਲਜ਼ਮ ਉਸ ‘ਤੇ ਵੀ ਤਵੇ ਨਾਲ ਹਮਲਾ ਕਰ ਦਿੱਤਾ।
ਮਹਿਲਾ ਨੂੰ ਆਟੋ ਰਾਹੀਂ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਗਾਇਆ ਕਿ ਦੜਵਾ ਚੌਕੀ ਪੁਲਿਸ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਉਹ ਸਮੇਂ ‘ਤੇ ਨਹੀਂ ਪਹੁੰਚੀ ਅਤੇ ਖੁਦ ਹੀ ਜ਼ਖ਼ਮੀ ਨੂੰ ਹਸਪਤਾਲ ਲੈ ਜਾਣ ਲਈ ਕਿਹਾ।
ਪੁਲਿਸ ਨੇ ਮੁਲਜ਼ਮ ਵਿਨੋਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਲਾਕੇ ਵਿੱਚ ਇਸ ਦਰਿੰਦਗੀ ਭਰੀ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਹੈ।