Big News : ਮੋਹਾਲੀ 'ਚ ਫੇਰ ਹੋਈ ਤਾੜ ਤਾੜ, ਆਈਟੀ ਕਾਰੋਬਾਰੀ ਦੇ ਘਰ 'ਤੇ ਹੋਈ ਫਾਇਰਿੰਗ
ਮੋਹਾਲੀ ਦੇ ਸੈਕਟਰ 89 ਵਿੱਚ ਦੇਰ ਰਾਤ ਇੱਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਲਗਪਗ 15 ਰਾਉਂਡ ਫਾਇਰਿੰਗ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਮੋਹਾਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Wed, 18 Feb 2026 07:23 PM (IST)
Updated Date: Wed, 18 Feb 2026 07:26 PM (IST)
ਰਣਜੀਤ ਸਿੰਘ ਰਾਣਾ ਐਸਏਐਸ ਨਗਰ : ਮੋਹਾਲੀ ਦੇ ਸੈਕਟਰ 89 ਵਿੱਚ ਦੇਰ ਰਾਤ ਇੱਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਲਗਪਗ 15 ਰਾਉਂਡ ਫਾਇਰਿੰਗ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਮੋਹਾਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫਾਇਰਿੰਗ ਆਈਟੀ ਕਾਰੋਬਾਰੀ ਦੇ ਘਰ ਦੇ ਨੇੜੇ ਹੋਈ ਹੈ ਜਿਸ ਨੂੰ ਕਿ ਪੰਜ ਛੇ ਮਹੀਨੇ ਪਹਿਲਾਂ ਵੀ ਫਿਰੌਤੀ ਦੀ ਕਾਲ ਆਈ ਸੀ ਅਤੇ ਇਤਿਹਾਤ ਵਜੋਂ ਇਸ ਕਾਰੋਬਾਰੀ ਨੂੰ ਗਨੰਮੈਨ ਵੀ ਮੁਹਈਆ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਇਹ ਕਾਰੋਬਾਰੀ ਫਿਲਹਾਲ ਵਿਦੇਸ਼ ਵਿੱਚ ਹੈ ਉਸਦੇ ਬੰਦ ਪਏ ਘਰ ਦੇ ਨੇੜੇ ਹਵਾਈ ਫਾਇਰਿੰਗ ਹੋਈ ਹੈ