Big News : ਮੋਗਾ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੁੜ ਮੋਹਾਲੀ ਹਸਪਤਾਲ 'ਚ ਦਾਖਲ
ਰੈਲੀ ਤੋਂ ਬਾਅਦ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਉਹਨਾਂ ਨੂੰ ਦੁਬਾਰਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਸੀਐੱਮ ਹਾਊਸ ਜਾਂ ਹਸਪਤਾਲ ਵੱਲੋਂ ਕੋਈ ਵੀ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ।
Publish Date: Mon, 16 Feb 2026 11:07 PM (IST)
Updated Date: Mon, 16 Feb 2026 11:10 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਆਪਣੀ ਹਲਕੇ ਧੂਰੀ ਦੇ ਵਿੱਚ ਸ਼ਿਵਰਾਤਰੀ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਨ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜ ਗਈ ਸੀ ਤੇ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ 16 ਫਰਵਰੀ ਦੀ ਆਮ ਆਦਮੀ ਪਾਰਟੀ ਦੀ ਰੱਖੀ ਗਈ ਮੋਗਾ ਰੈਲੀ ਵਿੱਚ ਉਹਨਾਂ ਟਵੀਟ ਕਰਕੇ ਕਿਹਾ ਸੀ ਕਿ ਮਿਲਦੇ ਹਾਂ ਮੋਗਾ ਦੇ ਵਿੱਚ। ਰੈਲੀ ਤੋਂ ਬਾਅਦ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਉਹਨਾਂ ਨੂੰ ਦੁਬਾਰਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਸੀਐੱਮ ਹਾਊਸ ਜਾਂ ਹਸਪਤਾਲ ਵੱਲੋਂ ਕੋਈ ਵੀ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ।