Big News : ਪੰਜਾਬੀ ਫਿਲਮ ਅਦਾਕਾਰ ਯੋਗਰਾਜ ਸਿੰਘ ਖਿ਼ਲਾਫ਼ ਚੰਡੀਗੜ੍ਹ 'ਚ ਮਾਮਲਾ ਦਰਜ, ਔਰਤ ਪ੍ਰਤੀ ਘਟੀਆ ਟਿੱਪਣੀ ਕਰਨ ਦਾ ਮਾਮਲਾ
ਇਕ ਵੈਬ ਸੀਰੀਜ ਵਿੱਚ ਯੋਗਰਾਜ ਵੱਲੋਂ ਔਰਤ ਪ੍ਰਤੀ ਕੀਤੀ ਗਈ ਘੋਰ ਅਪਮਾਨ ਜਨਕ ਟਿੱਪਣੀ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਗੰਭੀਰ ਨੋਟਿਸ ਲਿਆ ਸੀ ਅਤੇ ਕਮਿਸ਼ਨ ਨੇ ਅਦਾਕਾਰ ਯੋਗਰਾਜ ਦੇ ਖਿਲਾਫ ਐੱਫਆਈਆਰ ਦਰਜ ਕਰਨ ਦੀ ਗੱਲ ਕਹੀ ਸੀ।
Publish Date: Thu, 14 May 2026 07:10 PM (IST)
Updated Date: Thu, 14 May 2026 07:14 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬੀ ਫਿਲਮਾਂ ਦੇ ਪ੍ਰਮੁੱਖ ਅਦਾਕਾਰ ਯੋਗਰਾਜ ਸਿੰਘ ਵਿਰੁੱਧ ਚੰਡੀਗੜ੍ਹ ਦੇ ਸੈਕਟਰ 36 ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਇਕ ਵੈਬ ਸੀਰੀਜ ਵਿੱਚ ਯੋਗਰਾਜ ਵੱਲੋਂ ਔਰਤ ਪ੍ਰਤੀ ਕੀਤੀ ਗਈ ਘੋਰ ਅਪਮਾਨ ਜਨਕ ਟਿੱਪਣੀ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਗੰਭੀਰ ਨੋਟਿਸ ਲਿਆ ਸੀ ਅਤੇ ਕਮਿਸ਼ਨ ਨੇ ਅਦਾਕਾਰ ਯੋਗਰਾਜ ਦੇ ਖਿਲਾਫ ਐੱਫਆਈਆਰ ਦਰਜ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਉਸ ਤੋਂ ਬਾਅਦ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ।
ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਯੋਗਰਾਜ ਨੇ ਪੈਸੇ ਕਮਾਉਣ ਲਈ ਔਰਤਾਂ ਦਾ ਅਪਮਾਨ ਕੀਤਾ ਹੈ, ਜੋ ਬਰਦਾਸ਼ਤ ਯੋਗ ਨਹੀਂ ਹੈ।
ਕਾਬਿਲੇਗੌਰ ਹੈ ਕਿ ਚੰਡੀਗੜ੍ਹ ਦੇ ਇਕ ਵਕੀਲ ਉੱਜਵਲ ਭਸੀਨ ਨੇ ਚੰਡੀਗੜ੍ਹ ਪੁਲਿਸ ਅਤੇ ਮੁਹਾਲੀ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਯੋਗਰਾਜ ਦੇ ਖਿਲਾਫ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ।