Big News : ਪੰਜਾਬ 'ਚ 15 ਪੀਸੀਐੱਸ ਅਫ਼ਸਰਾਂ ਦੇ ਤਬਾਦਲੇ, ਜਲੰਧਰ-ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਫੇਰਬਦਲ; ਪੜ੍ਹੋ ਪੂਰੀ ਸੂਚੀ
ਪੰਜਾਬ ਸਰਕਾਰ ਨੇ ਐਤਵਾਰ ਨੂੰ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 15 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।
Publish Date: Sun, 10 May 2026 11:00 PM (IST)
Updated Date: Sun, 10 May 2026 11:32 PM (IST)
ਨਿਊਜ਼ ਡੈਸਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ ਐਤਵਾਰ ਨੂੰ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 15 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਅਨੁਸਾਰ ਸਕੱਤਰ ਸਿੰਘ ਬੱਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਪੂਰਥਲਾ ਤੋਂ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਅਤੇ ਨਾਲ ਹੀ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਐਸਏਐਸ ਨਗਰ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਤੇਜਦੀਪ ਸਿੰਘ ਸੈਣੀ ਨੂੰ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਲਗਾਇਆ ਗਿਆ ਹੈ, ਜਦਕਿ ਅਮਰਜੀਤ ਨੂੰ ਏਡੀਸੀ (ਸ਼ਹਿਰੀ ਵਿਕਾਸ) ਜਲੰਧਰ ਤੈਨਾਤ ਕੀਤਾ ਗਿਆ ਹੈ।
ਅਨੁਪ੍ਰਿਤਾ ਜੌਹਲ ਨੂੰ ਮਾਨਸਾ ਤੋਂ ਪਟਿਆਲਾ ਅਤੇ ਸਿਮਰਪ੍ਰੀਤ ਨੂੰ ਪਟਿਆਲਾ ਤੋਂ ਮਾਨਸਾ ਏਡੀਸੀ (ਜਨਰਲ) ਵਜੋਂ ਤਬਦੀਲ ਕੀਤਾ ਗਿਆ ਹੈ। ਚਾਰੁਮਿਤਾ ਨੂੰ ਸੰਯੁਕਤ ਸਕੱਤਰ ਸਥਾਨਕ ਸਰਕਾਰ ਤੋਂ ਐਸਡੀਐਮ ਅਜਨਾਲਾ ਤੈਨਾਤ ਕੀਤਾ ਗਿਆ ਹੈ।
ਗੁਰਵਿੰਦਰ ਸਿੰਘ ਜੌਹਲ ਨੂੰ ਐਸਡੀਐਮ ਧਰਮਕੋਟ ਦੇ ਨਾਲ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਤੁਸ਼ਿਤਾ ਗੁਲਾਟੀ ਨੂੰ ਮੁੱਖ ਮੰਤਰੀ ਖੇਤਰੀ ਅਫਸਰ ਲੁਧਿਆਣਾ ਲਾਇਆ ਗਿਆ ਹੈ। ਅਰਵਿੰਦਰ ਪਾਲ ਸਿੰਘ ਨੂੰ ਐਸਡੀਐਮ ਗਿੱਦੜਬਾਹਾ ਅਤੇ ਨਾਲ ਹੀ ਆਰਟੀਓ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਬਲਕਰਨ ਸਿੰਘ ਮਾਹਲ ਨੂੰ ਰਾਮਪੁਰਾ ਫੂਲ, ਅਮਨਦੀਪ ਸਿੰਘ ਮਾਵੀ ਨੂੰ ਬਠਿੰਡਾ, ਬੇਅੰਤ ਸਿੰਘ ਸਿੱਧੂ ਨੂੰ ਕੋਟਕਪੂਰਾ ਅਤੇ ਜਸਪਾਲ ਸਿੰਘ ਬਰਾੜ ਨੂੰ ਗੁਰੂਹਰਸਹਾਏ ਦਾ ਐਸਡੀਐਮ ਤੈਨਾਤ ਕੀਤਾ ਗਿਆ ਹੈ। ਵਿਸ਼ਵਜੀਤ ਸਿੰਘ ਸਿੱਧੂ ਨੂੰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਦੇ ਨਾਲ ਆਰਟੀਓ ਫਿਰੋਜ਼ਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਪੜ੍ਹੋ ਪੂਰੀ ਸੂਚੀ