ਬੀਬੀ ਸੁਰਿੰਦਰ ਕੌਰ ਸ਼ੇਰਗਿੱਲ ਵੱਲੋਂ ਸੰਤੋਸ਼ ਰਾਣੀ ਨੂੰ ਸਮਰਥਨ
ਬੀਬੀ ਸੁਰਿੰਦਰ ਕੌਰ ਸ਼ੇਰਗਿੱਲ ਵੱਲੋਂ ਸੰਤੋਸ਼ ਰਾਣੀ ਨੂੰ ਸਮਰਥਨ
Publish Date: Mon, 18 May 2026 07:32 PM (IST)
Updated Date: Mon, 18 May 2026 07:33 PM (IST)
ਸ਼੍ਰੀ ਗਣੇਸ਼, ਪੰਜਾਬੀ ਜਾਗਰਣ ਕੁਰਾਲੀ : ਪੰਜਾਬ ਵਿਚ ਆਗਾਮੀ ਨਗਰ ਕੌਂਸਲ ਚੋਣਾਂ ਦਾ ਮਹੌਲ ਵਧਦੇ ਤਾਪਮਾਨ ਦੇ ਨਾਲ-ਨਾਲ ਗਰਮਾਇਆ ਹੋਇਆ ਹੈ। ਸ਼ਹਿਰ ਕੁਰਾਲੀ ’ਚ ਵੀ ਚੋਣਾਂ ਦਾ ਮੁਕਾਬਲਾ ਬਹੁਤ ਦਿਲਚਸਪ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਉੱਘੇ ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਸ਼ੇਰਗਿੱਲ ਨੇ ਵਾਰਡ ਨੰ. 7 ਤੋਂ ਸਾਬਕਾ ਕੌਂਸਲਰ ਮੁਕੇਸ਼ ਰਾਣਾ ਦੀ ਪਤਨੀ ਸੰਤੋਸ਼ ਰਾਣੀ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ, ਨੂੰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਦੀ ਹਾਜ਼ਰੀ ਵਿਚ ਆਪਣਾ ਸਮਰਥਨ ਦਿੱਤਾ। ਇਸ ਮੌਕੇ ਬੀਬੀ ਵੱਲੋਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਜਿੱਤ ਲਈ ਬੀਬੀ ਸੰਤੋਸ਼ ਰਾਣੀ ਦੇ ਹੱਕ ਵਿਚ ਮਿਹਨਤ ਕਰਨਗੇ। ਇਸ ਦੌਰਾਨ ਸੰਤੋਸ਼ ਰਾਣੀ ਵੱਲੋਂ ਬੀਬੀ ਸ਼ੇਰਗਿੱਲ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਨੌਜਵਾਨ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਬੀਬੀ ਦੇ ਸਮਰਥਨ ਲਈ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਸ਼ੇਰਗਿੱਲ ਬਹੁਤ ਸਤਿਕਾਰਯੋਗ ਆਗੂ ਹਨ, ਜਿਨ੍ਹਾਂ ਦੇ ਸਮਰਥਨ ਨਾਲ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਚੌਹਮੁਖੀ ਵਿਕਾਸ ਲਈ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਅਪੀਲ ਵੀ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ ਨਗਲੀਆਂ, ਸੁਰਜੀਤ ਸਿੰਘ ਲਖਨੌਰ, ਪ੍ਰਿੰਸ ਸ਼ਰਮਾ ਕੁਰਾਲੀ, ਯੂਥ ਕਾਂਗਰਸ ਆਗੂ ਨਰਿੰਦਰ ਮੁੰਧੋਂ ਤੇ ਹੋਰ ਪਤਵੰਤੇ ਹਾਜ਼ਰ ਸਨ।