ਬੈਨੀਪਾਲ ਗਰੁੱਪ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ
ਬੈਨੀਪਾਲ ਗਰੁੱਪ ਨੇ ਨੌਜਵਾਨਾਂ ਖੇਡ ਕਿੱਟਾਂ ਵੰਡੀਆਂ
Publish Date: Mon, 13 Apr 2026 08:57 PM (IST)
Updated Date: Mon, 13 Apr 2026 09:01 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਤੰਦਰੁਸਤ ਅਤੇ ਹੁਨਰਮੰਦ ਨੌਜਵਾਨੀ ਦੇਸ਼, ਕੌਮ ਦਾ ਭਵਿੱਖ ਹੁੰਦਾ ਹੈ ਤੇ ਇਸ ਸੁਨਹਿਰੀ ਸਰਮਾਏ ਨੂੰ ਵਕਤ ਸਿਰ ਸਾਂਭਣਾ ਸਾਡਾ ਮੁੱਢਲਾ ਫ਼ਰਜ਼ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਲਵਿੰਦਰ ਸਿੰਘ ਬੈਨੀਪਾਲ ਨੇ ਕੀਤਾ। ਖਰੜ ਹਲਕੇ ’ਚ ਪਿਛਲੇ ਦਸ ਤੋਂ ਬਾਰ੍ਹਾਂ ਸਾਲਾਂ ਤੋਂ ਸਮਾਜਸੇਵਾ ਨੂੰ ਦਿਨ-ਰਾਤ ਸਮਰਪਿਤ ਕਾਰੋਬਾਰੀ ਬੈਨੀਪਾਲ ਜੋ ਅੱਜ ਉਚੇਚੇ ਤੌਰ ’ਤੇ ਕਸਬਾ ਮੁੱਲਾਂਪੁਰ ਗਰੀਬਦਾਸ ਦੇ ਖੇਡ ਗਰਾਊਂਡ ’ਚ ਉੱਭਰਦੇ ਖਿਡਾਰੀਆਂ ਨੂੰ ਮਿਲਣ ਪਹੁੰਚੇ। ਉਨ੍ਹਾਂ ਕਿਹਾ ਕਿ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ ਹੀ ਵਿਕਾਸ ਨਹੀਂ ਹੈ, ਬਲਕਿ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਮੇਂ ਦੇ ਹਾਣੀ ਬਣਾਉਣਾ ਹੀ ਦੇਸ਼ ਦਾ ਅਸਲ ਵਿਕਾਸ ਹੈ। ਇਸ ਮੌਕੇ ਨੌਜਵਾਨ ਖਿਡਾਰੀਆਂ ਨੂੰ ਬੈਨੀਪਾਲ ਵੱਲੋਂ ਵਾਲੀਬਾਲ ਅਤੇ ਫੁੱਟਬਾਲ ਦੀਆਂ ਖੇਡ ਕਿੱਟਾਂ ਵੀ ਭੇਟ ਕੀਤੀਆਂ ਗਈਆਂ। ਪਿੰਡ ਦੇ ਖਿਡਾਰੀ ਜਿਨ੍ਹਾਂ ’ਚ ਪ੍ਰਿੰਸ, ਹਿੱਤਾਂਸ਼ੂ, ਵਿਸ਼ਾਲ, ਅਨਮੋਲ, ਮਨੀਸ਼, ਗੁਰੀ, ਹਰਮਨ, ਅਭਿਸ਼ੇਕ, ਕੁਲਵੀਰ ਆਦਿ ਮੌਜੂਦ ਸਨ, ਉਨ੍ਹਾਂ ਨੇ ਬੈਨੀਪਾਲ ਅਤੇ ਉਨ੍ਹਾਂ ਦੀ ਅਣਥੱਕ ਟੀਮ ਮੈਂਬਰ ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਮੇਵਾ ਸਿੰਘ ਖਿਜ਼ਰਾਬਾਦ, ਜਗਦੀਸ਼ ਸਿੰਘ ਦੀਸਾ ਕਾਦੀਮਾਜਰਾ ਦਾ ਧੰਨਵਾਦ ਕੀਤਾ।