ਬਸੰਤਾ ਰਾਜ ਕੁਮਾਰ ਨੂੰ ਪੰਜਾਬ ਆਈਐੱਫਐੱਸ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ
ਬਸੰਤਾ ਰਾਜਕੁਮਾਰ ਨੂੰ ਪੰਜਾਬ ਆਈਐੱਫਐੱਸ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ
Publish Date: Mon, 09 Mar 2026 09:10 PM (IST)
Updated Date: Mon, 09 Mar 2026 09:12 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਪੰਜਾਬ ਦੇ ਇੰਡੀਅਨ ਫਾਰੈਸਟ ਸਰਵਿਸ (ਆਈਐੱਫਐੱਸ) ਅਧਿਕਾਰੀਆਂ ਦੀ ਅਹਿਮ ਜਨਰਲ ਬਾਡੀ ਬੈਠਕ ਹੋਈ, ਜਿਸ ਵਿਚ ਸਰਬਸੰਮਤੀ ਨਾਲ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਬੈਠਕ ਦੌਰਾਨ ਸੀਨੀਅਰ ਆਈਐੱਫਐੱਸ ਅਧਿਕਾਰੀ ਬਸੰਤਾ ਰਾਜਕੁਮਾਰ ਨੂੰ ਆਈਐੱਫਐੱਸ ਐਸੋਸੀਏਸ਼ਨ (ਪੰਜਾਬ ਚੈਪਟਰ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਬਸੰਤਾ ਰਾਜਕੁਮਾਰ ਪੰਜਾਬ ਦੇ ਸਭ ਤੋਂ ਸੀਨੀਅਰ ਜੰਗਲਾਤ ਅਧਿਕਾਰੀਆਂ ਵਿਚੋਂ ਇਕ ਹਨ। ਉਹ ਵਰਤਮਾਨ ਵਿਚ ਪੰਜਾਬ ਦੇ ਚੀਫ਼ ਵਾਈਲਡਲਾਈਫ ਵਾਰਡਨ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਕੋਲ ਪੰਜਾਬ ਸਟੇਟ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਵੀ ਹੈ। ਉਨ੍ਹਾਂ ਦੀ ਚੋਣ ਦਾ ਸਮੂਹ ਅਧਿਕਾਰੀਆਂ ਨੇ ਸਵਾਗਤ ਕੀਤਾ ਹੈ। ਇਸ ਦੌਰਾਨ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਚੁਣੇ ਗਏ ਹੋਰ ਮੁੱਖ ਮੈਂਬਰਾਂ ਵਿਚ ਐੱਸਪੀ ਆਨੰਦ (ਆਈਐੱਫਐੱਸ), ਐੱਸਕੇ ਸਾਗਰ (ਆਈਐੱਫਐੱਸ), ਧਰਮਵੀਰ ਡਾਇਰੂ (ਆਈਐੱਫਐੱਸ), ਅਮਨੀਤ ਸਿੰਘ (ਆਈਐੱਫਐੱਸ), ਹਰਪ੍ਰੀਤ ਕੌਰ (ਆਈਐੱਫਐੱਸ) ਅਤੇ ਹਰਭਜਨ ਸਿੰਘ (ਆਈਐੱਫਐੱਸ) ਦੇ ਨਾਂ ਸ਼ਾਮਲ ਹਨ। ਨਵੀਂ ਚੁਣੀ ਗਈ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਸੂਬੇ ਵਿਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਮਸਲਿਆਂ ਨੂੰ ਹੱਲ ਕਰਨ ਅਤੇ ਜੰਗਲਾਂ ਦੀ ਸੰਭਾਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਵਿਭਾਗ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।