ਬਲਜੀਤ ਕੌਰ ਵੱਲੋਂ ਆਪਣੇ ਵਾਰਡ ’ਚ ਨੁੱਕੜ ਬੈਠਕਾਂ ਦਾ ਸਿਲਸਿਲਾ ਤੇਜ਼
ਬਲਜੀਤ ਕੌਰ ਵੱਲੋਂ ਆਪਣੇ ਵਾਰਡ ’ਚ ਨੁੱਕੜ ਬੈਠਕਾਂ ਦਾ ਸਿਲਸਿਲਾ ਤੇਜ਼
Publish Date: Mon, 18 May 2026 09:32 PM (IST)
Updated Date: Mon, 18 May 2026 09:33 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਵੱਲੋਂ ਆਪਣੇ ਵਾਰਡ ਵਿਚ ਨੁੱਕੜ ਬੈਠਕਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਾਰਡ ਨੰ. 37 ਵਿਚ ਕਾਂਗਰਸ ਉਮੀਦਵਾਰ ਬਲਜੀਤ ਕੌਰ ਦੇ ਹੱਕ ਵਿਚ ਫੇਜ਼ 3 ਬੀ 2 ਵਿਖੇ ਇਕ ਵੱਡਾ ਇਕੱਠ ਕੀਤਾ, ਜਿਸ ਵਿਚ ਇਲਾਕਾ ਵਾਸੀਆਂ, ਸਮਾਜਿਕ ਆਗੂਆਂ ਅਤੇ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੇਦੀ ਨੇ ਕਿਹਾ ਕਿ ਬਲਜੀਤ ਕੌਰ ਨੇ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਸਮੱਸਿਆ ਸਮਝ ਕੇ ਕੰਮ ਕੀਤਾ ਹੈ ਅਤੇ ਵਾਰਡ ਨੰ. 37 ਦੇ ਵਿਕਾਸ ਲਈ ਉਨ੍ਹਾਂ ਦੀ ਵਚਨਬੱਧਤਾ ਸਪੱਸ਼ਟ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ, ਇਮਾਨਦਾਰੀ ਅਤੇ ਜ਼ਮੀਨੀ ਪੱਧਰ ਨਾਲ ਜੁੜਾਅ ਹੀ ਬਲਜੀਤ ਕੌਰ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਬਲਜੀਤ ਕੌਰ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਨੂੰ ਆਪਣਾ ਪਰਿਵਾਰ ਮੰਨ ਕੇ ਕੰਮ ਕਰਦੇ ਹਨ ਅਤੇ ਵਾਰਡ ਵਾਸੀਆਂ ਦੀ ਸੇਵਾ ਲਈ 24 ਘੰਟੇ ਹਾਜ਼ਰ ਰਹਿਣਗੇ। ਉਨ੍ਹਾਂ ਲੋਕਾਂ ਵੱਲੋਂ ਦਿੱਤੇ ਗਏ ਸਮਰਥਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਵੀਕੇ ਵੈਦ ਪ੍ਰਧਾਨ ਬ੍ਰਾਹਮਣ ਸਭਾ, ਭੁਪਿੰਦਰ ਸਿੰਘ ਸਭਰਵਾਲ ਸਾਬਕਾ ਪ੍ਰਧਾਨ, ਪਿੰਕੀ ਔਲਖ ਪ੍ਰਧਾਨ, ਜਗਜੀਤ ਕੌਰ ਸਿੱਧੂ ਪ੍ਰਧਾਨ, ਜਤਿੰਦਰ ਸਿੰਘ ਜੌਲੀ, ਦਵਿੰਦਰ ਸਿੰਘ ਸਿੱਧੂ ਸਮੇਤ ਵਾਰਡ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਆਦਿ ਹਾਜ਼ਰ ਸਨ।