ਮੋਹਾਲੀ 'ਚ ਆਪਣੀਆਂ ਵਿਕਾਸ ਪਰਿਯੋਜਨਾਵਾਂ ਬਾਰੇ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ 86 ਵਿਦਿਆਰਥੀ ਮੈਡੀਕਲ ਕਾਲਜ, ਮੋਹਾਲੀ 'ਚ ਦਾਖ਼ਲਾ ਲੈ ਚੁੱਕੇ ਹਨ ਅਤੇ ਇਸੇ ਹਫ਼ਤੇ 14 ਹੋਰ ਵਿਦਿਆਰਥੀ ਦਾਖ਼ਲਾ ਲੈਣਗੇ। ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮੋਹਾਲੀ ਦੇ ਸਾਡੇ ਬੱਚੇ ਹੁਣ ਮੋਹਾਲੀ 'ਚ ਮੈਡੀਕਲ ਸਿੱਖਿਆ ਪ੍ਰਰਾਪਤ ਕਰ ਸਕਣਗੇ। ਸੈਕਟਰ 77 'ਚ 150 ਕਰੋੜ ਦੇ ਨਵੇਂ ਬੱਸ ਸਟੈਂਡ ਅਤੇ ਸੈਕਟਰ 83 'ਚ 145 ਕਰੋੜ ਰੁਪਏ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਚਾਲੂ ਹੈ। ਲਾਂਡਰਾਂ ਚੌਕ 'ਤੇ ਜਾਮ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਉਨਾਂ੍ਹ ਨੇ ਦੱਸਿਆ ਕਿ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਲਈ ਸੈਕਟਰ 78 'ਚ 15 ਕਰੋੜ ਰੁਪਏ ਦੀ ਲਾਗਤ ਨਾਲ ਭਗਤ ਆਸਾ ਰਾਮ ਬੈਦਵਾਣ ਆਡੀਟੋਰੀਅਮ ਬਣਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ, ਮੋਹਾਲੀ ਦੇ ਸੈਕਟਰ 66 'ਚ ਇੱਕ ਨਵਾਂ ਸਿਵਲ ਹਸਪਤਾਲ ਬਣਾਇਆ ਜਾ ਰਿਹਾ ਹੈ ਅਤੇ ਮੋਹਾਲੀ 'ਚ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼ਹਿਰ 'ਚ ਪਾਣੀ ਦੀ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ 375 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਵਾਟਰ ਟ੍ਰੀਟਮੈਂਟ ਪਲਾਂਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਮੋਹਾਲੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ 'ਤੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਦਾਖ਼ਲ ਕਰਨ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਕਾਂਗਰਸ ਪੰਜਾਬ 'ਚ ਫਿਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ। ਜਿੱਥੋਂ ਤਕ ਮੋਹਾਲੀ ਸੀਟ ਦੀ ਗੱਲ ਹੈ ਤਾਂ ਅਸੀਂ ਇਸਨੂੰ ਫਿਰ ਤੋਂ ਵੱਡ ਅੰਤਰ ਨਾਲ ਜਿੱਤਾਂਗੇ, ਬਲਬੀਰ ਸਿੱਧੂ ਨੇ ਕਿਹਾ। ਮੋਹਾਲੀ ਵਿਧਾਨ ਸਭਾ ਸੀਟ 'ਤੇ ਇਸ ਵਾਰ ਫਾਈਵ ਕਾਰਨਰ ਦੀ ਲੜਾਈ 'ਤੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਉਹ 2002 ਤੋਂ ਚੋਣ ਲੜ ਰਹੇ ਹਨ। ਉਨਾਂ੍ਹ ਨੇ ਕਿਹਾ ਕਿ ਚਾਹੇ ਚੋਣ ਤਿ੍ਕੋਣਾ ਹੋਵੇ ਜਾਂ ਫਾਈਵ ਕਾਰਨਰ, ਮੋਹਾਲੀ 'ਚ ਕਾਂਗਰਸ ਦਾ ਇਕ ਇਨਟੈਕਟ ਵੋਟ ਬੈਂਕ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਭਲਾਈ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ। ਪਿਛਲੇ ਪੰਜ ਸਾਲਾਂ 'ਚ ਅਸੀਂ ਮੋਹਾਲੀ 'ਚ ਵੱਡੇ ਪੱਧਰ 'ਤੇ ਵਿਕਾਸ ਕੀਤਾ ਹੈ। ਮੋਹਾਲੀ ਦੇ ਲੋਕਾਂ ਨੂੰ ਕਾਂਗਰਸ ਅਤੇ ਮੇਰੇ 'ਤੇ ਵਿਸ਼ਵਾਸ ਹੈ। ਇਸ ਲਈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿੰਨੇ ਉਮੀਦਵਾਰ ਚੋਣ ਲੜ ਰਹੇ ਹਨ। ਮੋਹਾਲੀ ਦੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਇਸ ਵਾਰ ਵੀ ਉਹ ਬਹੁਮਤ ਨਾਲ ਕਾਂਗਰਸ ਦੀ ਜਿੱਤ ਸੁਨਿਸ਼ਚਿਤ ਕਰਨ ਜਾ ਰਹੇ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਇਨਾਂ੍ਹ ਚੋਣਾਂ 'ਚ ਅਸੀਂ ਆਪਣੇ ਪਿਛਲੇ ਪੰਜ ਸਾਲ 'ਚ ਆਪਣੇ ਕੰਮ ਦੇ ਪ੍ਰਦਰਸ਼ਨ 'ਤੇ ਵੋਟ ਮੰਗ ਰਹੇ ਹਾਂ। ਅਸੀਂ ਝੂਠੇ ਪ੍ਰਚਾਰ ਜਾਂ ਵਿਰੋਧੀਆਂ ਦੇ ਖ਼ਿਲਾਫ਼ ਮਾੜਾ ਪ੍ਰਚਾਰ ਅਤੇ ਇਲਜ਼ਾਮ ਲਗਾ ਕੇ ਵੋਟਾਂ ਨਹੀਂ ਮੰਗ ਰਹੇ। ਸਾਡਾ ਏਜੰਡਾ ਸਾਡੇ ਚੋਣ ਅਭਿਆਨ ਦੇ ਪਹਿਲੇ ਦਿਨ ਤੋਂ ਹੀ ਸਾਫ਼ ਹੈ ਕਿ ਅਸੀਂ ਆਪਣੇ ਰਿਪੋਰਟ ਕਾਰਡ ਦੇ ਆਧਾਰ 'ਤੇ ਫਿਰ ਤੋਂ ਲੋਕਾਂ ਦੀ ਅਦਾਲਤ 'ਚ ਜਾਵਾਂਗੇ। ਸਿੱਧੂ ਨੇ ਦਾਅਵਾ ਕੀਤਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੋਹਾਲੀ ਦੇ ਵੋਟਰ 2017'ਚ ਮੇਰੀ ਪਿਛਲੀ ਜਿੱਤ ਦੇ ਅੰਤਰ ਨਾਲੋਂ ਵੀ ਜ਼ਿਆਦਾ ਅੰਤਰ ਨਾਲ ਮੋਹਾਲੀ ਤੋਂ ਮੇਰੀ ਚੌਥੀ ਸਿੱਧੀ ਜਿੱਤ ਸੁਨਿਸ਼ਚਿਤ ਕਰਨਗੇ।
ਮੋਹਾਲੀ 'ਚ ਆਪਣੀਆਂ ਵਿਕਾਸ ਪਰਿਯੋਜਨਾਵਾਂ ਬਾਰੇ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ 86 ਵਿਦਿਆਰਥੀ ਮੈਡੀਕਲ ਕਾਲਜ, ਮੋਹਾਲੀ 'ਚ ਦਾਖ਼ਲਾ ਲੈ ਚੁੱਕੇ ਹਨ ਅਤੇ ਇਸੇ ਹਫ਼ਤੇ 14 ਹੋਰ ਵਿਦਿਆਰਥੀ ਦਾਖ਼ਲਾ ਲੈਣਗੇ। ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮੋਹਾਲੀ ਦੇ ਸਾਡੇ ਬੱਚੇ ਹੁਣ ਮੋਹਾਲੀ 'ਚ ਮੈਡੀਕਲ ਸਿੱਖਿਆ ਪ੍ਰਰਾਪਤ ਕਰ ਸਕਣਗੇ। ਸੈਕਟਰ 77 'ਚ 150 ਕਰੋੜ ਦੇ ਨਵੇਂ ਬੱਸ ਸਟੈਂਡ ਅਤੇ ਸੈਕਟਰ 83 'ਚ 145 ਕਰੋੜ ਰੁਪਏ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਚਾਲੂ ਹੈ। ਲਾਂਡਰਾਂ ਚੌਕ 'ਤੇ ਜਾਮ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਉਨਾਂ੍ਹ ਨੇ ਦੱਸਿਆ ਕਿ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਲਈ ਸੈਕਟਰ 78 'ਚ 15 ਕਰੋੜ ਰੁਪਏ ਦੀ ਲਾਗਤ ਨਾਲ ਭਗਤ ਆਸਾ ਰਾਮ ਬੈਦਵਾਣ ਆਡੀਟੋਰੀਅਮ ਬਣਾਇਆ ਜਾ ਰਿਹਾ ਹੈ।
ਉਨਾਂ੍ਹ ਕਿਹਾ, ਮੋਹਾਲੀ ਦੇ ਸੈਕਟਰ 66 'ਚ ਇੱਕ ਨਵਾਂ ਸਿਵਲ ਹਸਪਤਾਲ ਬਣਾਇਆ ਜਾ ਰਿਹਾ ਹੈ ਅਤੇ ਮੋਹਾਲੀ 'ਚ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼ਹਿਰ 'ਚ ਪਾਣੀ ਦੀ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ 375 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਵਾਟਰ ਟ੍ਰੀਟਮੈਂਟ ਪਲਾਂਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।