ਪ੍ਰਰਾਈਵੇਟ ਹਸਪਤਾਲਾਂ 'ਚ 25 ਫ਼ੀਸਦ ਬੈੱਡ ਕੋਰੋਨਾ ਮਰੀਜ਼ਾਂ ਲਈ ਹੋਣ ਰਾਖਵੇਂ
ਪ੍ਰਸ਼ਾਸਕ ਬਦਨੌਰ ਨੇ ਹੁਕਮ ਕੀਤੇ ਹਨ ਕਿ ਡਾਇਰੈਕਟਰ (ਸਿੱਖਿਆ) ਇਹ ਯਕੀਨੀ ਬਣਾਉਣ ਕਿ ਆਨਲਾਈਨ ਵਿੱਦਿਆ ਦੇਣ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਹਾਈਜੀਨਿਕ ਪੱਖ ਬਾਰੇ ਦੱਸਿਆ ਜਾਵੇਗਾ।
Publish Date: Wed, 19 Aug 2020 08:20 PM (IST)
Updated Date: Wed, 19 Aug 2020 08:20 PM (IST)
ਕੋਰੋਨਾ ਦੇ ਮਾਮਲੇ ਵਧਣ 'ਤੇ ਹੁਣ ਬੈੱਡ ਤੇ ਹੋਰ ਸਾਜੋ ਸਮਾਨ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਤਹਿਤ ਹੁਣ ਪ੍ਰਰਾਈਵੇਟ ਹਸਪਤਾਲ ਤੇ ਨਰਸਿੰਗ ਹੋਮਜ਼ ਵਿਚ 25 ਫ਼ੀਸਦ ਬੈੱਡ ਕੋਰੋਨਾ ਪੀੜਤਾਂ ਲਈ ਰਾਖਵੇਂ ਰਹਿਣਗੇ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇਹ ਹੁਕਮ ਬੁੱਧਵਾਰ ਨੂੰ ਪੰਜਾਬ ਰਾਜ ਭਵਨ ਵਿਚ ਕੋਵਿਡ-19 ਵਾਰ ਰੂਮ ਮੀਟਿੰਗ ਦੌਰਾਨ ਕੀਤੇ ਹਨ। ਮੰਗਲਵਾਰ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਪ੍ਰਸ਼ਾਸਕ ਦੇ ਸਾਹਮਣੇ ਵੀਡੀਓ ਕਾਨਫਰੰਸਿੰਗ ਜ਼ਰੀਏ ਨਰਸਿੰਗ ਹੋਮ ਤੇ ਪ੍ਰਰਾਈਵੇਟ ਹਸਪਤਾਲ ਦਾ ਮੁੱਦਾ ਚੁੱਕਿਆ ਸੀ। ਇਸ ਪਿੱਛੋਂ ਬਦਨੌਰ ਨੇ ਅਫਸਰਾਂ ਨਾਲ ਵਿਚਾਰ ਵਟਾਂਦਰਾ ਕਰ ਕੇ 25 ਫ਼ੀਸਦ ਬੈੱਡ ਰਿਜ਼ਰਵ ਰੱਖਣ ਦੇ ਹੁਕਮ ਕੀਤੇ ਹਨ। ਹੁਣ ਸਿਹਤ ਵਿਭਾਗ ਮੰਗਲਵਾਰ ਨੂੰ ਸੰਸਦ ਮੈਂਬਰਾਂ ਤੇ ਕੌਂਸਲਰਾਂ ਦੇ ਨਾਲ ਹੀ ਵੀਡੀਓ ਕਾਨਫਰੰਸਿੰਗ ਵਿਚ ਮਿਲੇ ਸੁਝਾਆਂ 'ਤੇ ਅਧਾਰਤ ਰਹੀ। ਇਸ 'ਤੇ ਪ੍ਰਸ਼ਾਸਨ ਨੇ ਕਈ ਅਹਿਮ ਫ਼ੈਸਲੇ ਲਏ ਹਨ।
ਪੀਜੀਆਈ 'ਚ ਬਣੇਗਾ ਪਲਾਜ਼ਮਾ ਬੈਂਕ
ਪੀਜੀਆਈ ਵਿਚ ਪਲਾਜ਼ਮਾ ਬੈਂਕ ਬਣਾਉਣ ਦੇ ਹੁਕਮ ਪ੍ਰਸ਼ਾਸਕ ਬਦਨੌਰ ਨੇ ਕੀਤੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਤੇ ਰਿਕਵਰੀ ਮਗਰੋਂ ਇਹ ਅਧਿਐਨ ਕੀਤਾ ਜਾਵੇ ਕਿ ਉਨ੍ਹਾਂ ਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ। ਚੰਡੀਗੜ੍ਹ ਵਿਚ ਵੀ ਪਲਾਜ਼ਮਾ ਥੈਰਪੀ ਜ਼ਰੀਏ ਕਈ ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਨੂੰ ਹੁਕਮ ਕੀਤੇ ਗਏ ਹਨ ਕਿ ਉਹ ਮਾਰਕੀਟ ਦੇ ਸਾਰੇ ਵੈਂਡਰਾਂ ਦਾ ਐਂਟੀਜਨ ਟੈਸਟ ਕਰਾਉਣ। ਇਸ ਨਾਲ ਲਾਗ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਬਣੇਗੀ ਏਰੀਆ ਕਮੇਟੀ
ਪ੍ਰਸ਼ਾਸਕ ਬਦਨੌਰ ਨੇ ਨਿਗਮ ਕਮਿਸ਼ਨਰ ਕੇਕੇ ਯਾਦਵ ਨੂੰ ਹੁਕਮ ਕੀਤੇ ਹਨ ਕਿ ਉਹ ਕੌਂਸਲਰਾਂ ਦੇ ਨਾਲ ਮਿਲ ਕੇ ਏਰੀਆ ਕਮੇਟੀ ਗਠਤ ਕਰਨ। ਇਹ ਨਿਸ਼ਚਤ ਕੀਤਾ ਜਾਵੇ ਕਿ ਰੈਜ਼ੀਡੈਂਟਸ ਹਾਈਜੀਨਿਕ ਦੇ ਪੱਖ ਤੋਂ ਸੁਚੇਤ ਰਹਿਣ, ਮਾਸਕ ਪਾਉਣ ਤੇ ਸਰੀਰਕ ਫ਼ਾਸਲੇ ਦੇ ਨਿਯਮ ਦੀ ਪਾਲਣਾ ਕਰਨ। ਇੰਫਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਸਰਗਰਮੀ ਨੂੰ ਹੁਲਾਰਾ ਦੇਣ। ਪ੍ਰਸ਼ਾਸਕ ਬਦਨੌਰ ਨੇ ਹੁਕਮ ਕੀਤੇ ਹਨ ਕਿ ਡਾਇਰੈਕਟਰ (ਸਿੱਖਿਆ) ਇਹ ਯਕੀਨੀ ਬਣਾਉਣ ਕਿ ਆਨਲਾਈਨ ਵਿੱਦਿਆ ਦੇਣ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਹਾਈਜੀਨਿਕ ਪੱਖ ਬਾਰੇ ਦੱਸਿਆ ਜਾਵੇਗਾ।