ਨੁਸਾਰ ਘਰ ਦਾ ਸਾਮਾਨ ਵੀ ਦਿੱਤਾ ਸੀ। ਵਿਆਹ ਦੇ ਬਾਅਦ ਪਤੀ ਦੇ ਨਾਲ ਸਹੁਰਾ-ਘਰ 'ਚ ਕਰੀਬ ਤਿੰਨ ਮਹੀਨੇ ਤਕ ਰਹਿਣ ਦੇ ਬਾਅਦ ਪਤੀ ਦੇ ਨਾਲ ਨਵਾਂਗਰਾਓਂ ਦੇ ਕਾਂਸਲ 'ਚ ਕਿਰਾਏ ਦੇ ਮਕਾਨ 'ਚ ਰਹਿਣ ਆ ਗਈ ਅਤੇ ਸਾਡਾ ਤਿੰਨ ਸਾਲ ਦਾ ਪੁੱਤਰ ਵੀ ਹੈ। ਪੀੜਤਾ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਪਤੀ ਨੇ ਮੇਰਾ ਅਤੇ ਬੱਚੇ ਦਾ ਖਿਆਲ ਰੱਖਣਾ ਬੰਦ ਕਰ ਦਿੱਤਾ ਅਤੇ ਨਾ ਹੀ ਮੈਨੂੰ ਘਰ ਚਲਾਉਣ ਲਈ ਪੈਸੇ ਦਿੰਦਾ ਸੀ ਜਿਸ ਕਾਰਨ ਸਾਡੇ 'ਚ ਲੜਾਈ ਹੋਣ ਲੱਗੀ ਅਤੇ ਉਹ ਲੜਕੇ ਨੂੰ ਨਾਲ ਲੈ ਕੇ ਆਪਣੀ ਮਾਂ ਘਰ ਕਾਂਸਲ ਰਹਿਣ ਆ ਗਈ। ਪੀੜਤਾ ਨੇ ਦੱਸਿਆ ਕਿ ਇਸ ਦੌਰਾਨ ਉਸਦੀ ਦੋਸਤੀ 2018 ਅਕਤੂਬਰ 'ਚ ਸ਼ਰੀਫ ਖਾਨ ਨਾਂ ਦੇ ਵਿਅਕਤੀ ਨਾਲ ਹੋਈ ਅਤੇ ਦੋਸਤੀ ਪਿਆਰ 'ਚ ਬਦਲ ਗਈ ਅਤੇ ਸ਼ਰੀਫ ਖਾਨ ਦਾ ਸਾਡੇ ਘਰ ਆਉਣਾ-ਜਾਣਾ ਹੋਣ ਲੱਗਾ। ਉਹ ਅਕਸਰ ਉਦੋਂ ਆਉਂਦਾ ਸੀ ਜਦੋਂ ਉਸ ਦੀ ਮਾਂ ਘਰ 'ਤੇ ਨਹੀਂ ਹੁੰਦੀ ਸੀ ਜਿਸ ਦੌਰਾਨ ਸਾਡੇ 'ਚ ਸਰੀਰਕ ਸਬੰਧ ਵੀ ਬਣਨੇ ਸ਼ੁਰੂ ਹੋ ਗਏ। ਲਗਪਗ ਢਾਈ ਸਾਲ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਹ ਗ਼ਲਤ ਕੰਮ ਕਰ ਰਹੇ ਹਨ। ਮੈਂ ਸ਼ਰੀਫ ਖਾਨ ਨੂੰ ਸਬੰਧ ਬਣਾਉਣ ਲਈ ਮਨ੍ਹਾਂ ਕਰਨ ਲੱਗੀ ਤਾਂ ਉਹ ਮੈਨੂੰ ਬਲੈਕਮੇਲ ਕਰਨ ਲੱਗਾ ਕਿ ਜੇਕਰ ਤੂੰ ਮੇਰੇ ਨਾਲ ਸਰੀਰਕ ਸਬੰਧ ਨਹੀਂ ਬਣਾਏ ਤਾਂ ਉਸਦੇ ਦੁਆਰਾ ਬਣਾਈ ਗਈ ਵੀਡੀਓ ਅਤੇ ਫੋਟੋ ਨੂੰ ਵਾਇਰਲ ਕਰ ਦੇਵੇਗਾ ਅਤੇ ਜਾਨੋਂ ਮਾਰ ਦੇਣ ਦੀ ਧਮਕੀ ਦੇਣ ਲੱਗਾ। ਪੀੜਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ।

ਪੰਜਾਬੀ ਜਾਗਰਣ ਟੀਮ, ਨਵਾਂਗਰਾਓਂ : ਥਾਣਾ ਨਵਾਂਗਰਾਓਂ ਦੇ ਅਧੀਨ ਪਿੰਡ ਕਾਂਸਲ ਦੀ ਪੀੜਤ ਲੜਕੀ ਨੇ ਸ਼ਰੀਫ ਖਾਨ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਉਸਨੂੰ ਬਲੈਕਮੇਲ ਕਰ ਕੇ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਰਿਹਾ ਹੈ। ਪੀੜਤਾ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਉਸਦਾ ਵਿਆਹ ਪੰਜ ਸਾਲ ਪਹਿਲਾਂ ਯੂਪੀ ਦੇ ਰਾਮ ਕਿਸ਼ੋਰ ਪੁੱਤ ਰਾਮਵਿਲਾਸ ਜ਼ਿਲ੍ਹਾ ਹਰਦੋਈ ਨਾਲ ਹਿੰਦੂ ਰੀਤੀ ਰਿਵਾਜ ਨਾਲ ਹੋਇਆ ਸੀ। ਪੇਕਿਆਂ ਵਾਲਿਆਂ ਨੇ ਆਪਣੀ ਹੈਸੀਅਤ ਅਨੁਸਾਰ ਘਰ ਦਾ ਸਾਮਾਨ ਵੀ ਦਿੱਤਾ ਸੀ। ਵਿਆਹ ਦੇ ਬਾਅਦ ਪਤੀ ਦੇ ਨਾਲ ਸਹੁਰਾ-ਘਰ 'ਚ ਕਰੀਬ ਤਿੰਨ ਮਹੀਨੇ ਤਕ ਰਹਿਣ ਦੇ ਬਾਅਦ ਪਤੀ ਦੇ ਨਾਲ ਨਵਾਂਗਰਾਓਂ ਦੇ ਕਾਂਸਲ 'ਚ ਕਿਰਾਏ ਦੇ ਮਕਾਨ 'ਚ ਰਹਿਣ ਆ ਗਈ ਅਤੇ ਸਾਡਾ ਤਿੰਨ ਸਾਲ ਦਾ ਪੁੱਤਰ ਵੀ ਹੈ। ਪੀੜਤਾ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਪਤੀ ਨੇ ਮੇਰਾ ਅਤੇ ਬੱਚੇ ਦਾ ਖਿਆਲ ਰੱਖਣਾ ਬੰਦ ਕਰ ਦਿੱਤਾ ਅਤੇ ਨਾ ਹੀ ਮੈਨੂੰ ਘਰ ਚਲਾਉਣ ਲਈ ਪੈਸੇ ਦਿੰਦਾ ਸੀ ਜਿਸ ਕਾਰਨ ਸਾਡੇ 'ਚ ਲੜਾਈ ਹੋਣ ਲੱਗੀ ਅਤੇ ਉਹ ਲੜਕੇ ਨੂੰ ਨਾਲ ਲੈ ਕੇ ਆਪਣੀ ਮਾਂ ਘਰ ਕਾਂਸਲ ਰਹਿਣ ਆ ਗਈ। ਪੀੜਤਾ ਨੇ ਦੱਸਿਆ ਕਿ ਇਸ ਦੌਰਾਨ ਉਸਦੀ ਦੋਸਤੀ 2018 ਅਕਤੂਬਰ 'ਚ ਸ਼ਰੀਫ ਖਾਨ ਨਾਂ ਦੇ ਵਿਅਕਤੀ ਨਾਲ ਹੋਈ ਅਤੇ ਦੋਸਤੀ ਪਿਆਰ 'ਚ ਬਦਲ ਗਈ ਅਤੇ ਸ਼ਰੀਫ ਖਾਨ ਦਾ ਸਾਡੇ ਘਰ ਆਉਣਾ-ਜਾਣਾ ਹੋਣ ਲੱਗਾ। ਉਹ ਅਕਸਰ ਉਦੋਂ ਆਉਂਦਾ ਸੀ ਜਦੋਂ ਉਸ ਦੀ ਮਾਂ ਘਰ 'ਤੇ ਨਹੀਂ ਹੁੰਦੀ ਸੀ ਜਿਸ ਦੌਰਾਨ ਸਾਡੇ 'ਚ ਸਰੀਰਕ ਸਬੰਧ ਵੀ ਬਣਨੇ ਸ਼ੁਰੂ ਹੋ ਗਏ। ਲਗਪਗ ਢਾਈ ਸਾਲ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਹ ਗ਼ਲਤ ਕੰਮ ਕਰ ਰਹੇ ਹਨ। ਮੈਂ ਸ਼ਰੀਫ ਖਾਨ ਨੂੰ ਸਬੰਧ ਬਣਾਉਣ ਲਈ ਮਨ੍ਹਾਂ ਕਰਨ ਲੱਗੀ ਤਾਂ ਉਹ ਮੈਨੂੰ ਬਲੈਕਮੇਲ ਕਰਨ ਲੱਗਾ ਕਿ ਜੇਕਰ ਤੂੰ ਮੇਰੇ ਨਾਲ ਸਰੀਰਕ ਸਬੰਧ ਨਹੀਂ ਬਣਾਏ ਤਾਂ ਉਸਦੇ ਦੁਆਰਾ ਬਣਾਈ ਗਈ ਵੀਡੀਓ ਅਤੇ ਫੋਟੋ ਨੂੰ ਵਾਇਰਲ ਕਰ ਦੇਵੇਗਾ ਅਤੇ ਜਾਨੋਂ ਮਾਰ ਦੇਣ ਦੀ ਧਮਕੀ ਦੇਣ ਲੱਗਾ। ਪੀੜਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ।