'ਆਪ' ਆਗੂਆਂ ਨੇ ਕੀਤਾ ਪਿੰਡ ਮਸੌਲ ਦਾ ਦੌਰਾ
ਅੱਜ ਹਜ਼ੂਰਾ ਸਿੰਘ ਬਬਲਾ (ਜ਼ਿਲ੍ਹਾ ਸੰਯੁਕਤ ਸਕੱਤਰ) 'ਆਪ' ਮੁਹਾਲੀ ਦੀ ਅਗਵਾਈ 'ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਟੀਮ ਨੇ ਕੰਢੀ ਖੇਤਰ ਦੇ ਪਿੰਡ ਮਸੌਲ ਦਾ ਦੌਰਾ ਕੀਤਾ ਤੇ ਉਥੋਂ ਦੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਜਾਣੀਆਂ। ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪਿੰਡ ਦੇ ਸਰਪੰਚ ਲੇਖਾ ਸਿੰਘ ਤੇ ਪੰਚਾਇਤ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੀ ਟੀਮ ਨੂੰ ਮੰਗ-ਪੱਤਰ ਵੀ ਸੌਂਪਿਆ, ਜਿਸ 'ਚ ਪਿੰਡ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ ਗਿਆ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਲਿਖਿਆ।
Publish Date: Tue, 10 Oct 2023 08:29 PM (IST)
Updated Date: Tue, 10 Oct 2023 08:29 PM (IST)
ਜੇਕੇ ਬੱਤਾ, ਨਿਆਗਾਉਂ : ਅੱਜ ਹਜ਼ੂਰਾ ਸਿੰਘ ਬਬਲਾ (ਜ਼ਿਲ੍ਹਾ ਸੰਯੁਕਤ ਸਕੱਤਰ) 'ਆਪ' ਮੁਹਾਲੀ ਦੀ ਅਗਵਾਈ 'ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਟੀਮ ਨੇ ਕੰਢੀ ਖੇਤਰ ਦੇ ਪਿੰਡ ਮਸੌਲ ਦਾ ਦੌਰਾ ਕੀਤਾ ਤੇ ਉਥੋਂ ਦੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਜਾਣੀਆਂ। ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪਿੰਡ ਦੇ ਸਰਪੰਚ ਲੇਖਾ ਸਿੰਘ ਤੇ ਪੰਚਾਇਤ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੀ ਟੀਮ ਨੂੰ ਮੰਗ-ਪੱਤਰ ਵੀ ਸੌਂਪਿਆ, ਜਿਸ 'ਚ ਪਿੰਡ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ ਗਿਆ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਲਿਖਿਆ।
ਉਨ੍ਹਾਂ ਨੂੰ ਮੁੱਖ ਤੌਰ 'ਤੇ ਪਿੰਡ ਦੀ ਇਕਲੌਤੀ ਸੜਕ ਜੋ ਕਿ ਬਹੁਤ ਮਾੜੀ ਹਾਲਤ 'ਚ ਹੈ, ਪਾਣੀ ਦੀਆਂ ਪਾਈਪਾਂ ਤੇ ਸਫ਼ਾਈ ਸੇਵਾਵਾਂ ਦੀ ਘਾਟ ਦਾ ਮੁੱਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਹੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਕੋਲ ਲੈ ਕੇ ਟੀਮ ਵੱਲੋਂ ਹੱਲ ਕੀਤਾ ਜਾਵੇਗਾ। ਇਸ ਟੀਮ 'ਚ ਹਜ਼ੂਰਾ ਸਿੰਘ ਬਬਲਾ (ਜ਼ਿਲ੍ਹਾ ਸੰਯੁਕਤ ਸਕੱਤਰ) ਆਪ ਮੁਹਾਲੀ, ਮੀਨਾ ਵਰਮਾ ਪ੍ਰਧਾਨ ਮਹਿਲਾ ਵਿੰਗ ਨਿਆਗਾਉਂ, ਗੁਰਵਿੰਦਰ ਗੋਲਡੀ ਯੂਥ ਆਗੂ ਐੱਸਸੀ ਵਿੰਗ, ਗਗਨਦੀਪ ਸਿੰਘ (ਲੀਗਲ ਸੈੱਲ ਹੈਲਪ) ਜਸਵੀਰ ਸਿੰਘ ਸਿਉਂਕ 'ਆਪ' ਆਗੂ ਨਿਆਗਾਉਂ ਸ਼ਾਮਲ ਸਨ। ਇੱਥੇ ਇਹ ਵੀ ਦੱਸ ਦੇਈਏ ਕਿ ਹੁਣ ਕੈਬਨਿਟ ਮੰਤਰੀ ਨੇ ਨਿਆਗਾਉਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਖੁਦ ਸੰਭਾਲ ਲਈ ਹੈ। ਇਸ ਦਾ ਇਸ ਇਲਾਕੇ ਨੂੰ ਜ਼ਰੂਰ ਫ਼ਾਇਦਾ ਹੋਵੇਗਾ, ਕਿਉਂਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸਨ।