‘ਆਪ’ ਕੋਲ ਵੋਟਾਂ ’ਚ ਖੜ੍ਹੇ ਕਰਨ ਲਈ ਯੋਗ ਉਮੀਦਵਾਰ ਨਹੀਂ : ਗੁਰਦਰਸ਼ਨ ਸੈਣੀ
ਆਪ ਕੋਲ ਵੋਟਾਂ ਵਿਚ ਖੜ੍ਹੇ ਕਰਨ ਲਈ ਯੋਗ ਉਮੀਦਵਾਰ ਨਹੀਂ : ਗੁਰਦਰਸ਼ਨ ਸੈਣੀ, ਵੋਟਾਂ ’ਚ ਧਾਂਧਲੀ ਦਾ ਲਾਇਆ ਦੋਸ਼
Publish Date: Mon, 11 May 2026 09:50 PM (IST)
Updated Date: Mon, 11 May 2026 09:51 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਨਗਰ ਕੌਂਸਲ ਚੋਣਾਂ ਵਿਚ ਡੇਰਾਬੱਸੀ ਦੇ 19 ਵਾਰਡਾਂ ਵਿਚ ਆਮ ਆਦਮੀ ਪਾਰਟੀ (ਆਪ) ਕੋਲ ਵੋਟਾਂ ਵਿਚ ਖੜ੍ਹੇ ਕਰਨ ਲਈ ਯੋਗ ਉਮੀਦਵਾਰ ਵੀ ਨਹੀਂ ਹਨ। ਇਸ ਕਰ ਕੇ ਵਾਰਡਾਂ ਨੂੰ ਬਦਲ ਕੇ ਵੋਟਾਂ ਦਾ ਹੇਰਫੇਰ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਡੇਰਾਬੱਸੀ ਵਿਖੇ ਭਾਜਪਾ ਆਗੂਆਂ ਨੇ ਕੀਤਾ। ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਅਤੇ ਮੁਕੇਸ਼ ਗਾਂਧੀ ਨੇ ਕਿਹਾ ਕਿ ‘ਆਪ’ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਵੱਖ-ਵੱਖ ਵਾਰਡਾਂ ਵਿਚ ਇਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਉਮੀਦਵਾਰ ਬਣਾ ਕੇ ਉਤਾਰਿਆ ਜਾ ਰਿਹਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ‘ਆਪ’ ਨੂੰ ਆਪਣੀ ਹਾਰ ਸਾਫ਼ ਵਿਖਾਈ ਦੇ ਰਹੀ ਹੈ। ਭਾਜਪਾ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੇਰਾਬੱਸੀ ਦੇ ਨਾਲ ਜ਼ੀਰਕਪੁਰ ਵਿਚ ਵੀ ਆਮ ਆਦਮੀ ਪਾਰਟੀ ਦਾ ਇਹੀ ਹਾਲ ਹੈ। ਇਸੇ ਕਰ ਕੇ ‘ਆਪ’ ਨੇ ਡੇਰਾਬੱਸੀ ਅਤੇ ਜ਼ੀਰਕਪੁਰ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਵੋਟ ਧੋਖਾਧੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਸਮੇਤ ਪੂਰੇ ਪੰਜਾਬ ਵਿਚ ਭਾਜਪਾ ਦਾ ਪਰਿਵਾਰ ਦਿਨ-ਬ-ਦਿਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਰ ਲਿਸਟਾਂ ਵਿਚ ਸੁਧਾਰ ਕਰਨ ਲਈ ਦਿੱਤੇ ਇਤਰਾਜ਼ਾਂ ’ਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸਦੇ ਚਲਦੇ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸ ਮੌਕੇ ਭਾਜਪਾ ਆਗੂ ਐਡਵੋਕੇਟ ਵਿਕਰਾਂਤ ਪਵਾਰ, ਸ਼ਿਵ ਕੁਮਾਰ ਟੋਨੀ ਸੈਣੀ, ਹਰਪ੍ਰੀਤ ਸਿੰਘ ਟਿੰਕੂ ਵੀ ਹੋਰਨਾਂ ਸਮੇਤ ਹਾਜ਼ਰ ਸਨ।