ਸ਼ਹੀਦੀ ਜੋੜ ਮੇਲ ’ਤੇ ਚਾਹ ਅਤੇ ਬਰੈੱਡ ਪਕੌੜਿਆਂ ਦਾ ਲੰਗਰ ਲਾਇਆ
ਸ਼ਹੀਦੀ ਜੋੜ ਮੇਲ ’ਤੇ ਚਾਹ ਅਤੇ ਬ੍ਰੈੱਡ ਪਕੌੜਿਆਂ ਦਾ ਲੰਗਰ ਲਾਇਆ
Publish Date: Thu, 26 Dec 2024 07:49 PM (IST)
Updated Date: Thu, 26 Dec 2024 07:52 PM (IST)
ਸ਼ਹੀਦੀ ਜੋੜ ਮੇਲ ’ਤੇ ਚਾਹ ਅਤੇ ਬਰੈੱਡ ਪਕੌੜਿਆਂ ਦਾ ਲੰਗਰ ਲਾਇਆ
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਮੇਸ਼ ਖ਼ਾਲਸਾ ਕਾਲਜ ਵਿਖੇ ਦਸਮੇਸ਼ ਕ੍ਰਿਕਟ ਅਕਾਦਮੀ ਵੱਲੋਂ ਚਾਹ ਅਤੇ ਬਰੈੱਡ ਪਕੌੜਿਆਂ ਦਾ ਲੰਗਰ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਕ੍ਰਿਕਟ ਅਕਾਦਮੀ ਦੇ ਫਾਊਂਡਰ ਅਤੇ ਕੋਚ ਸੰਦੀਪ ਭੱਟਾਚਾਰੀਆ ਨੇ ਦੱਸਿਆ ਕਿ ਲੰਗਰ ਸ਼ੁਰੂ ਹੋਣ ਤੋਂ ਪਹਿਲਾਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਅਤੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਲੰਗਰ ਸਵੇਰੇ 10 ਵਜੇ ਤੋਂ ਆਰੰਭ ਹੋ ਕੇ 2 ਵਜੇ ਤਕ ਲਾਇਆ ਗਿਆ। ਇਸ ਦੌਰਾਨ ਆਉਣ-ਜਾਣ ਵਾਲੇ ਰਾਹਗੀਰਾਂ ਨੇ ਸ਼ਰਧਾ ਭਾਵ ਨਾਲ ਲੰਗਰ ਛਕਿਆ। ਇਸ ਮੌਕੇ ਸਨੀ ਭਸੀਨ, ਰਿੰਕੂ ਸੈਣੀ, ਜਰਨੈਲ ਸਿੰਘ ਤੋਂ ਇਲਾਵਾ ਕ੍ਰਿਕਟ ਅਕਾਦਮੀ ਦੇ ਸਿਖਿਆਰਥੀਆਂ ਅਤੇ ਕਾਲਜ ਦੇ ਸਟਾਫ਼ ਵੱਲੋਂ ਸੇਵਾ ਨਿਭਾਈ ਗਈ।