ਬੈਰੀਅਰ ਨੇੜੇ ਕੂੜੇ ਦੇ ਢੇਰ ਨੂੰ ਲੱਗੀ ਅੱਗ, ਚੌਗਿਰਦੇ ਫੈਲਿਆ ਸੰਘਣਾ ਧੂੰਆਂ
ਬੈਰੀਅਰ ਨੇੜੇ ਕੂੜੇ ਦੇ ਢੇਰ ਨੂੰ ਲੱਗੀ ਅੱਗ, ਚੌਗਿਰਦੇ ’ਚ ਫੈਲਿਆ ਸੰਘਣਾ ਧੂੰਆਂ
Publish Date: Sun, 19 Oct 2025 06:20 PM (IST)
Updated Date: Sun, 19 Oct 2025 06:20 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹਿਰ ਦੇ ਫੇਜ਼-1 ਬੈਰੀਅਰ ਨੇੜੇ ਲੱਗੇ ਕੂੜੇ ਦੇ ਢੇਰ ’ਚ ਐਤਵਾਰ ਦੁਪਹਿਰ ਨੂੰ ਕਿਸੇ ਨੇ ਅੱਗ ਲਾ ਦਿੱਤੀ। ਅੱਗ ਭੜਕਣ ਕਾਰਨ ਆਸ-ਪਾਸ ਦੇ ਖੇਤਰਾਂ ’ਚ ਕਾਫ਼ੀ ਸੰਘਣਾ ਧੂੰਆਂ ਫੈਲ ਗਿਆ, ਜਿਸ ਨਾਲ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ, ਨਗਰ ਨਿਗਮ ਵੱਲੋਂ ਇਸ ਥਾਂ ਤੇ ਡੰਪ ਕੀਤੇ ਗਏ ਕੂੜੇ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ, ਜਿਸ ਕਾਰਨ ਇੱਥੇ ਕੂੜੇ ਦਾ ਵੱਡਾ ਢੇਰ ਲੱਗਿਆ ਰਹਿੰਦਾ ਹੈ। ਇਸੇ ਥਾਂ ਤੇ ਕੂੜੇ ਕਾਰਨ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂ ਵੀ ਘੁੰਮਦੇ ਰਹਿੰਦੇ ਹਨ, ਜੋ ਕਿ ਇੱਥੋਂ ਲੰਘਣ ਵਾਲੇ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਦੇ ਹਨ। ਲੋਕਾਂ ਨੇ ਨਗਰ ਨਿਗਮ ਤੋਂ ਇਸ ਕੂੜੇ ਦੇ ਢੇਰ ਨੂੰ ਤੁਰੰਤ ਸਾਫ਼ ਕਰਨ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।