ਜਬਲਪੁਰ ਹਾਦਸੇ ਤੋਂ ਵੀ ਸਬਕ ਨਹੀਂ, ਸੁਖਨਾ ਝੀਲ ’ਚ ਬਿਨਾਂ ਲਾਈਫ ਜੈਕੇਟ ਦੇ ਕਰੂਜ਼ ਦੀ ਸੈਰ
ਬੋਟਿੰਗ ਵੀ ਬਿਨਾਂ ਲਾਈਫ
Publish Date: Tue, 05 May 2026 09:42 PM (IST)
Updated Date: Wed, 06 May 2026 04:18 AM (IST)

ਬੋਟਿੰਗ ਵੀ ਬਿਨਾਂ ਲਾਈਫ ਜੈਕੇਟ ਦੇ ਕਰ ਰਹੇ ਸੈਲਾਨੀ, ਕੋਈ ਉਲਟੀ ਪਹਿਨ ਰਿਹਾ ਬਲਵਾਨ ਕਰਿਵਾਲ, ਜਾਗਰਣ ਚੰਡੀਗੜ੍ਹ: ਜਬਲਪੁਰ ਦੇ ਡੈਮ ਚ ਕਰੂਜ਼ ਡੁੱਬਣ ਕਾਰਨ 10 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕਈ ਲਾਪਤਾ ਹਨ। ਕਰੂਜ਼ ’ਚ ਸਵਾਰ ਸੈਲਾਨੀਆਂ ਨੇ ਲਾਈਫ ਜੈਕੇਟ ਨਹੀਂ ਪਹਿਨੀ ਸੀ, ਜੋ ਕਿ ਡੁੱਬਣ ਦੀ ਮੁੱਖ ਵਜ੍ਹਾ ਬਣੀ। ਇੰਨੇ ਵੱਡੇ ਹਾਦਸੇ ਦੇ ਬਾਅਦ ਵੀ ਕੁਝ ਨਹੀਂ ਬਦਲਿਆ ਹੈ। ਸ਼ਹਿਰ ਦੀ ਲਾਈਫਲਾਈਨ ਸੁਖਨਾ ਝੀਲ ’ਚ ਹਰ ਰੋਜ਼ ਸੈਂਕੜੇ ਸੈਲਾਨੀ ਬੋਟਿੰਗ ਕਰਦੇ ਹਨ। ਕਈ ਸੋਲਰ ਕਰੂਜ਼ ਵੀ ਲਹਿਰਾਂ ’ਚ ਦੌੜਦੇ ਰਹਿੰਦੇ ਹਨ ਪਰ ਇੱਥੇ ਵੀ ਸੁਰੱਖਿਆ ਮਾਪਦੰਡਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਕਰੂਜ਼ ’ਚ ਤਾਂ ਸੈਲਾਨੀਆਂ ਨੂੰ ਲਾਈਫ ਜੈਕੇਟ ਦਿੱਤੀ ਹੀ ਨਹੀਂ ਜਾ ਰਹੀ। ਕਿਹਾ ਜਾ ਰਿਹਾ ਹੈ ਕਿ ਕਰੂਜ਼ ਚ ਲਾਈਫ ਜੈਕਟ ਦੀ ਲੋੜ ਨਹੀਂ ਹੈ, ਜਦਕਿ ਜਬਲਪੁਰ ’ਚ ਕਰੂਜ਼ ਹੀ ਡੁੱਬ ਗਿਆ ਹੈ। ਇਕ ਕਰੂਜ਼ ’ਚ 30 ਤੋਂ 35 ਸੈਲਾਨੀ ਰਾਈਡ ਕਰ ਰਹੇ ਹਨ। ਬੋਟਿੰਗ ’ਚ ਲਾਈਫ ਜੈਕੇਟ ਪਹਿਨਣ ਲਈ ਕਿਹਾ ਜਾ ਰਿਹਾ ਹੈ ਪਰ ਇਸ ਨੂੰ ਪਹਿਨਣ ਦਾ ਤਰੀਕਾ ਕੋਈ ਨਹੀਂ ਦੱਸ ਰਿਹਾ। ਬਹੁਤ ਸਾਰੇ ਸੈਲਾਨੀ ਲਾਈਫ ਜੈਕੇਟ ਉਲਟੀ ਪਹਿਨ ਕੇ ਪਾਣੀ ਚ ਬੋਟਿੰਗ ਕਰਨ ਜਾ ਰਹੇ ਹਨ, ਜਦਕਿ ਇਸ ਨੂੰ ਸਿੱਧਾ ਪਹਿਨਣ ’ਤੇ ਹੀ ਇਹ ਪਾਣੀ ’ਚ ਤੈਰਦੀ ਹੈ, ਜੋ ਪਹਿਨ ਕੇ ਜਾ ਰਹੇ ਹਨ, ਉਹ ਇਸ ਨੂੰ ਬੰਦ ਹੀ ਨਹੀਂ ਕਰ ਰਹੇ। ਕੋਈ ਬੰਦ ਵੀ ਕਰਦਾ ਹੈ ਤਾਂ ਪਾਣੀ ’ਚ ਕੁਝ ਦੂਰ ਜਾ ਕੇ ਖੋਲ੍ਹ ਦਿੰਦਾ ਹੈ। ਕੁਝ ਤਾਂ ਇਸ ਨੂੰ ਉਤਾਰ ਕੇ ਬੋਟ ’ਚ ਹੀ ਰੱਖ ਰਹੇ ਹਨ। ਸੋਮਵਾਰ ਨੂੰ ਦੈਨਿਕ ਜਾਗਰਣ ਵੱਲੋਂ ਬੋਟਿੰਗ ਪੁਆਇੰਟ ’ਤੇ ਬੈਠ ਕੇ ਇਹ ਹਾਲਤ ਵੇਖੀ ਗਈ। ਬਾਕਸ-- ਬੱਚਿਆਂ ਲਈ ਯੋਗ ਲਾਈਫ ਜੈਕੇਟ ਨਹੀਂ ਬੱਚਿਆਂ ਲਈ ਯੋਗ ਲਾਈਫ ਜੈਕੇਟਾਂ ਦੀ ਕਮੀ ਹੈ। ਮਾਪੇ ਆਪਣੇ ਆਪ ਜੈਕੇਟਾਂ ਦੇ ਢੇਰ ’ਚੋਂ ਲੱਭ ਰਹੇ ਹਨ, ਜੇ ਨਹੀਂ ਮਿਲਦੀਆਂ ਤਾਂ ਵੱਡਿਆਂ ਦੀਆਂ ਜੈਕੇਟਾਂ ਪਹਿਨਾ ਕੇ ਪਾਣੀ ’ਚ ਲਿਜਾ ਰਹੇ ਹਨ, ਜਦਕਿ ਇਹ ਜੈਕੇਟਾਂ ਬੱਚਿਆਂ ਲਈ ਇੰਨ੍ਹੀਆਂ ਖੁੱਲੀਆਂ ਹੁੰਦੀਆਂ ਹਨ ਕਿ ਪਾਣੀ ’ਚ ਆਪਣੇ-ਆਪ ਨਿਕਲ ਕੇ ਵਹਿ ਜਾਣਗੀਆਂ। ਹੁਣ ਸੋਚੋ ਕਿਸ ਕਦਰ ਵੱਡਿਆਂ ਦੇ ਨਾਲ ਬੱਚਿਆਂ ਦੀ ਜਾਨ ਨੂੰ ਖਤਰੇ ’ਚ ਪਾਇਆ ਜਾ ਰਿਹਾ ਹੈ। ਜਬਲਪੁਰ ਹਾਦਸੇ ’ਚ ਮਾਂ-ਬੇਟੇ ਦੀ ਉਹ ਤਸਵੀਰ ਕੋਈ ਨਹੀਂ ਭੁੱਲੇਗਾ, ਜਿਸ ’ਚ ਲਾਈਫ ਜੈਕੇਟ ਪਹਿਨੀ ਮਾਂ ਦੀ ਗੋਦ ’ਚ ਬੱਚਾ ਵੀ ਡੁੱਬ ਗਿਆ ਸੀ। ਬੱਚੇ ਕੋਲ ਲਾਈਫ ਜੈਕੇਟ ਨਹੀਂ ਸੀ। ਉਸ ਨੂੰ ਬਚਾਉਣ ਲਈ ਮਾਂ ਨੇ ਛਾਤੀ ਨਾਲ ਲਾ ਕੇ ਰੱਖਿਆ ਪਰ ਦੋਵੇਂ ਨਹੀਂ ਬਚ ਸਕੇ। ਬਾਕ੍ਸ- ਬੋਟਿੰਗ ਸੰਚਾਲਕ ਟਿਕਟਾਂ ਕੱਟਣ ’ਚ ਹੀ ਮਘਨ ਬੋਟਿੰਗ ਸੰਚਾਲਕ ਸਿਰਫ ਟਿਕਟਾਂ ਕੱਟਣ ’ਚ ਵਿਅਸਤ ਹੈ। ਟਿਕਟ ਲੈ ਕੇ ਲੋਕ ਬੋਟਿੰਗ ਪੁਆਇੰਟ ’ਤੇ ਆ ਰਹੇ ਹਨ ਜਾਂ ਨਹੀਂ, ਇਹ ਦੇਖਣ ਲਈ ਕਈ ਲੋਕ ਹਨ ਪਰ ਲਾਈਫ ਜੈਕੇਟ ਪਹਿਨਾਉਣ ਤੇ ਉਸ ਨੂੰ ਚੈੱਕ ਕਰਨ ਲਈ ਖਾਨਾਪੂਰਰੀ ਕੀਤੀ ਜਾ ਰਹੀ ਹੈ। ਸਿੱਧੇ ਤੌਰ ’ਤੇ ਟਿਕਟਾਂ ਦੀ ਕਮਾਈ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਬਾਕੀ ਕਿਸੇ ਨਾਲ ਕੋਈ ਸਬੰਧ ਨਹੀਂ ਰੱਖਿਆ ਜਾ ਰਿਹਾ।