ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਖੰਘ ਦੀ ਦਵਾਈ, ਮਿਲੀ ਨੁਕਸਾਨਦਾਇਕ ਰਸਾਇਣਾਂ ਦੀ ਮਿਲਾਵਟ; ਸਿਹਤ ਮੰਤਰੀ ਨੇ ਲਿਆ ਸਖ਼ਤ ਐਕਸ਼ਨ!
ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਆਦੇਸ਼ ’ਤੇ ਇਸ ਦਵਾਈ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਘਟੀਆ ਗੁਣਵੱਤਾ ਦੀਆਂ ਦਵਾਈਆਂ ਨੂੰ ਲੈ ਕੇ ਚੌਕਸ ਰਹਿਣ।
Publish Date: Sat, 10 Jan 2026 08:21 AM (IST)
Updated Date: Sat, 10 Jan 2026 08:25 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਹਰਿਆਣਾ ’ਚ ਖਾਂਸੀ ਦੀ ਇਕ ਦਵਾਈ ’ਤੇ ਪਾਬੰਦੀ ਲਗਾਈ ਗਈ ਹੈ। ਇਸ ਦਵਾਈ ’ਚ ਨੁਕਸਾਨਦਾਇਕ ਰਸਾਇਣ ਮਿਲੇ ਹਨ। ਅਲਮੋਂਟ-ਕਿਡ ਲਿਵੇਕਟੀਰਿਜਿਨ ਤੇ ਮੋਂਤੇਲੁਕਾਸਟ ਸੋਡੀਅਮ ਸਿਰਪ ਨਾਂ ਦੀ ਦਵਾਈ ਦੇ ਇਕ ਬੈਚ ’ਚ ਐਥਲੀਨ ਗਵਾਈਕੋਲ (ਈਜੀ) ਦੀ ਮਾਤਰਾ ਤੈਅ ਹੱਦ ਤੋਂ ਜ਼ਿਆਦਾ ਮਿਲੀ ਹੈ। ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਆਦੇਸ਼ ’ਤੇ ਇਸ ਦਵਾਈ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਘਟੀਆ ਗੁਣਵੱਤਾ ਦੀਆਂ ਦਵਾਈਆਂ ਨੂੰ ਲੈ ਕੇ ਚੌਕਸ ਰਹਿਣ।