ਰਤਵਾੜਾ ਸਾਹਿਬ ਰੋਡ ਦਾ ਕਈ ਮਹੀਨਿਆਂ ਤੋਂ ਰੁਕਿਆ ਕੰਮ, ਲੋਕ ਪਰੇਸ਼ਾਨ
ਰਤਵਾੜਾ ਸਾਹਿਬ ਰੋਡ ਦਾ ਕਈ ਮਹੀਨਿਆਂ ਤੋਂ ਰੁਕਿਆ ਕੰਮ, ਲੋਕ ਹੋ ਰਹੇ ਨੇ ਪਰੇਸ਼ਾਨ
Publish Date: Mon, 15 Sep 2025 08:58 PM (IST)
Updated Date: Mon, 15 Sep 2025 08:59 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਰਤਵਾੜਾ ਸਾਹਿਬ ਰੋਡ ਦਾ ਕੰਮ ਕਈ ਮਹੀਨਿਆਂ ਤੋਂ ਰੁਕਿਆ ਹੋਇਆ ਹੈ, ਜਿਸ ਨਾਲ ਰੋਜ਼ਾਨਾ ਹੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਇਹ ਰੋਡ ਸੱਤ ਤੋਂ ਅੱਠ ਮਹੀਨਿਆਂ ਪਹਿਲਾਂ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਪਰ ਇਹ ਰੋਡ ਅੱਜ ਤਕ ਨਹੀਂ ਬਣਿਆ। ਜਿਸ ਕਾਰਨ ਪਿੰਡ ਦੇ ਵਾਸਨੀਕਾਂ ਤੋਂ ਇਲਾਵਾ ਰਾਹਗੀਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸੜਕ ’ਤੇ ਰੋੜੀ ਵਿਛਾਈ ਗਈ ਹੈ, ਪਰ ਕੰਮ ਅੱਧ ਵਿਚਕਾਰ ਹੀ ਰੁਕਿਆ ਹੋਣ ਕਾਰਨ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਲੋਕਾਂ ਅਨੁਸਾਰ ਭਾਵੇਂ ਕਿ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਆਉਣ ਵਾਲੇ ਦਿਨਾਂ ਵਿਚ ਵੱਡੇ ਬਜਟ ਨਾਲ ਸੜਕ ਦਾ ਕੰਮ ਮੁਕੰਮਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ ਪਰ ਜੇਕਰ ਸਰਕਾਰ ਵੱਲੋਂ ਇਸੇ ਤਰ੍ਹਾਂ ਸੜਕ ਦਾ ਕੰਮ ਰੋਕਿਆ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਸੜਕ ਦੀ ਹੋਰ ਜ਼ਿਆਦਾ ਖ਼ਸਤਾ ਹਾਲਤ ਹੋ ਜਾਵੇਗੀ। ਸਥਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਸੜਕ ਦਾ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇ।