ਮੁਹਾਲੀ ’ਚ ਵੋਟਾਂ ਪੈਣ ਦਾ ਕੰਮ ਸ਼ੁਰੂ: ਤਪਦੀ ਗਰਮੀ 'ਤੇ ਭਾਰੀ ਪਿਆ ਲੋਕਤੰਤਰ ਦਾ ਉਤਸ਼ਾਹ, ਸਵੇਰੇ ਹੀ ਲੱਗੀਆਂ ਕਤਾਰਾਂ
ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਨੂੰ ਲੈ ਕੇ ਲੋਕਾਂ ਭਾਰੀ ਉਤਸ਼ਾਹ ਹੈ। ਮੁਹਾਲੀ ਵਿੱਚ ਮਤਦਾਨ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਪੋਲਿੰਗ ਬੂਥ ’ਤੇ ਤਾਇਨਾਤ ਅਮਲੇ ਵੱਲੋਂ ਉਮੀਦਵਾਰਾਂ ਦੇ ਅਧਿਕਾਰਤ ਏਜੰਟਾਂ ਨੂੰ ਖਾਲੀ ਬਕਸੇ ਦਿਖਾਏ ਗਏ।
Publish Date: Tue, 26 May 2026 08:50 AM (IST)
Updated Date: Tue, 26 May 2026 08:54 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਨੂੰ ਲੈ ਕੇ ਲੋਕਾਂ ਭਾਰੀ ਉਤਸ਼ਾਹ ਹੈ। ਮੁਹਾਲੀ ਵਿੱਚ ਮਤਦਾਨ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਪੋਲਿੰਗ ਬੂਥ ’ਤੇ ਤਾਇਨਾਤ ਅਮਲੇ ਵੱਲੋਂ ਉਮੀਦਵਾਰਾਂ ਦੇ ਅਧਿਕਾਰਤ ਏਜੰਟਾਂ ਨੂੰ ਖਾਲੀ ਬਕਸੇ ਦਿਖਾਏ ਗਏ।
ਸੈਕਟਰ-89 ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਲਖਨੌਰ ਵਿਖੇ ਪੋਲਿੰਗ ਬੂਥ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ। ਇਸ ਵਾਰਡ ਤੋਂ ਵਿਧਾਇਕ ਦਾ ਬੇਟਾ ਸਰਬਜੀਤ ਸਿੰਘ ਸਮਾਣਾ ਚੋਣ ਲੜ ਰਹੇ ਹਨ।
ਅੱਤ ਦੀ ਗਰਮੀ ਤੋਂ ਬਚਨ ਲਈ ਲੋਕ ਸਵੇਰੇ ਪੌਣੇ ਅੱਠ ਵਜੇ ਹੀ ਪੋਲਿੰਗ ਬੂਥਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਸੀ। ਬਕਸਿਆਂ ਦੀ ਚੈਕਿੰਗ ਤੋਂ ਬਾਅਦ ਵੋਟ ਪਾਉਣ ਦਾ ਕੰਮ ਸ਼ੁਰੂ ਹੋਇਆ।