ਵੇਰਕਾ ਦੇ ਲੁਧਿਆਣਾ ਪਲਾਂਟ ਦਾ GM ਮੁਅੱਤਲ, ਫ਼ੌਜ ਨੂੰ ਘਟੀਆ ਸੁੱਕਾ ਦੁੱਧ ਸਪਲਾਈ ਕਰਨ ਦੇ ਮਾਮਲੇ 'ਚ ਹੋਈ ਵੱਡੀ ਕਾਰਵਾਈ
ਗੰਭੀਰ ਦੋਸ਼ਾਂ ਦੇ ਚੱਲਦਿਆਂ ਵੇਰਕਾ ਦੇ ਲੁਧਿਆਣਾ ਪਲਾਂਟ ਦੇ ਜਨਰਲ ਮੈਨੇਜਰ (GM) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ, ਕਿਉਂਕਿ ਫ਼ੌਜ ਨੂੰ ਭੇਜੇ ਗਏ ਦੁੱਧ ਦੇ ਸੈਂਪਲ ਮਿਆਰਾਂ 'ਤੇ ਖਰੇ ਨਹੀਂ ਉਤਰੇ ਸਨ।
Publish Date: Fri, 27 Mar 2026 03:17 PM (IST)
Updated Date: Fri, 27 Mar 2026 04:51 PM (IST)
ਇੰਦਰਪ੍ਰੀਤ ਸਿੰਘ, ਚੰਡੀਗੜ੍ਹ : Big Breaking : ਭਾਰਤੀ ਫ਼ੌਜ ਨੂੰ ਘਟੀਆ ਗੁਣਵੱਤਾ ਵਾਲਾ ਸੁੱਕਾ ਦੁੱਧ (Skimmed Milk Powder) ਸਪਲਾਈ ਕਰਨ ਦੇ ਗੰਭੀਰ ਦੋਸ਼ਾਂ ਦੇ ਚੱਲਦਿਆਂ ਵੇਰਕਾ ਦੇ ਲੁਧਿਆਣਾ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ, ਕਿਉਂਕਿ ਫ਼ੌਜ ਨੂੰ ਭੇਜੇ ਗਏ ਦੁੱਧ ਦੇ ਸੈਂਪਲ ਮਿਆਰਾਂ 'ਤੇ ਖਰੇ ਨਹੀਂ ਉਤਰੇ ਸਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਨੂੰ ਲਿਖੇ ਇਕ ਪੱਤਰ 'ਚ ਜੰਮੂ 'ਚ ਤਾਇਨਾਤ ਆਰਮੀ ਸਰਵਿਸ ਕੋਰ ਯੂਨਿਟ ਦੇ ਅਫਸਰ ਕਮਾਂਡਿੰਗ ਨੇ ਲਿਖਿਆ ਸੀ ਕਿ ਵੇਰਕਾ ਦੀ ਲੁਧਿਆਣਾ ਯੂਨਿਟ ਵੱਲੋਂ ਸਪਲਾਈ ਕੀਤੇ ਗਏ ਲਗਪਗ 125 ਮੀਟ੍ਰਿਕ ਟਨ ਪੂਰੇ ਦੁੱਧ ਪਾਊਡਰ ਨੂੰ ਰੱਦ ਕੀਤਾ ਜਾ ਰਿਹਾ ਹੈ। ਪੱਤਰ 'ਚ ਦੱਸਿਆ ਗਿਆ ਕਿ ਦੁੱਧ ਪਾਊਡਰ ਦੇ ਦੋ ਬੈਚ - ਇਕ ਦਾ ਭਾਰ 58.338 ਟਨ ਅਤੇ ਦੂਜਾ 66.654 ਟਨ - ਨੂੰ ਰੱਦ ਕਰ ਦਿੱਤਾ ਗਿਆ ਹੈ। ਰੱਦ ਕਰਨ ਦਾ ਕਾਰਨ ਗੁਣਵੱਤਾ ਦੇ ਮੁੱਦਿਆਂ ਨਾਲ ਸਬੰਧਤ ਹੈ। ਇਸ ਪੱਤਰ ਦੀ ਇਕ ਕਾਪੀ ਕੇਂਦਰੀ ਰੱਖਿਆ ਮੰਤਰਾਲੇ ਦੇ ਅੰਦਰ ਖਰੀਦ ਅਤੇ ਖੁਰਾਕ ਨਿਰੀਖਣ ਸੰਗਠਨ ਦੇ ਮੁੱਖ ਨਿਰਦੇਸ਼ਕ ਨੂੰ ਵੀ ਭੇਜੀ ਗਈ ਹੈ।