- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਉਪਰੰਤ ਪੁਰਾਣੀ ਸੂਬਾ ਕਮੇਟੀ ਭੰਗ ਕਰ ਕੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਸੋਨੂੰ ਲੋਹੀਆਂ, ਗੁਰਾਂਦਿੱਤਾ ਝਬੇਲਵਾਲੀ, ਰਾਜਦੀਪ ਸਿੰਘ, ਹਰਿੰਦਰ ਸਿੰਘ ਦੇ ਪ੍ਰਧਾਨਗੀ ਮੰਡਲ ਨੇ ਇਜਲਾਸ ਦੀ ਕਾਰਵਾਈ ਨੂੰ ਵਿਧੀਵਤ ਤਰੀਕੇ ਨਾਲ ਚਲਾਇਆ। ਮੰਗਾ ਆਜ਼ਾਦ ਨੇ ਪੁਰਾਣੀ ਕਮੇਟੀ ਵੱਲੋਂ ਤਿਆਰ ਕੀਤੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ, ਪੰਜਾਬ ਦੀ ਸਥਿਤੀ, ਜਥੇਬੰਦਕ ਸਰਗਰਮੀਆਂ, ਭਵਿੱਖ ਦੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਉਪਰ ਡੈਲੀਗੇਟਸ ਨੇ ਭਰਵੀਂ ਚਰਚਾ ਕੀਤੀ ਤੇ ਡੈਲੀਗੇਟਸ ਦੇ ਸੁਝਾਅ ਲੈਣ ਉਪਰੰਤ ਰਿਪੋਰਟ ਨੂੰ ਪਾਸ ਕੀਤਾ ਗਿਆ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਨੌਜਵਾਨ ਭਾਰਤ ਸਭਾ ਦੇ ਸੌ ਸਾਲਾ ਨੂੰ ਸਮਰਪਿਤ 7-8 ਮਾਰਚ ਦਾ ਜੈਤੋ ਵਿਖੇ ਦੋ ਰੋਜ਼ਾ ਸੂਬਾਈ ਇਜਲਾਸ ਸਫਲਤਾਪੂਰਵਕ ਸੰਪੰਨ ਹੋਇਆ। ਪਹਿਲੇ ਦਿਨ ਸਭਾ ਦਾ ਝੰਡਾ ਚੜ੍ਹਾ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਇਜਲਾਸ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਸੈਸ਼ਨ ’ਚ ਭਰਾਤਰੀ ਜੱਥੇਬੰਦੀਆਂ ’ਚੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਹਰੀਗੜ੍ਹ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਕੁਰੜ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਮਨਦੀਪ ਦਿਓਲ, ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਪਵਨਦੀਪ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੰਗਾ ਵੈਰੋਕੇ ਨੇ ਭਰਾਤਰੀ ਸੰਦੇਸ਼ ਦਿੱਤਾ।
ਇਸ ਉਪਰੰਤ ਪੁਰਾਣੀ ਸੂਬਾ ਕਮੇਟੀ ਭੰਗ ਕਰ ਕੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਸੋਨੂੰ ਲੋਹੀਆਂ, ਗੁਰਾਂਦਿੱਤਾ ਝਬੇਲਵਾਲੀ, ਰਾਜਦੀਪ ਸਿੰਘ, ਹਰਿੰਦਰ ਸਿੰਘ ਦੇ ਪ੍ਰਧਾਨਗੀ ਮੰਡਲ ਨੇ ਇਜਲਾਸ ਦੀ ਕਾਰਵਾਈ ਨੂੰ ਵਿਧੀਵਤ ਤਰੀਕੇ ਨਾਲ ਚਲਾਇਆ। ਮੰਗਾ ਆਜ਼ਾਦ ਨੇ ਪੁਰਾਣੀ ਕਮੇਟੀ ਵੱਲੋਂ ਤਿਆਰ ਕੀਤੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ, ਪੰਜਾਬ ਦੀ ਸਥਿਤੀ, ਜਥੇਬੰਦਕ ਸਰਗਰਮੀਆਂ, ਭਵਿੱਖ ਦੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਉਪਰ ਡੈਲੀਗੇਟਸ ਨੇ ਭਰਵੀਂ ਚਰਚਾ ਕੀਤੀ ਤੇ ਡੈਲੀਗੇਟਸ ਦੇ ਸੁਝਾਅ ਲੈਣ ਉਪਰੰਤ ਰਿਪੋਰਟ ਨੂੰ ਪਾਸ ਕੀਤਾ ਗਿਆ। ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ 23 ਮਾਰਚ ਨੂੰ ਨੌਜਵਾਨ ਭਾਰਤ ਸਭਾ ਦੇ 100 ਸਾਲਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਨੌਜਵਾਨ ਕਾਨਫਰੰਸ ਦੀ ਪਿੰਡ-ਪਿੰਡ ਜ਼ੋਰਦਾਰ ਤਿਆਰੀ ਕਰਨ ਦਾ ਸੱਦਾ ਦਿੱਤਾ। 8 ਮਾਰਚ ਦੇ ਆਖਰੀ ਸੈਸ਼ਨ ’ਚ ਕਰਮਜੀਤ ਮਾਣੂੰਕੇ ਨੇ 'ਨੌਜਵਾਨ ਲਹਿਰ ਦੀ ਮਹੱਤਤਾ ਅਤੇ ਇਸ ਦੀਆਂ ਸਮੱਸਿਆਂਵਾਂ' ਦਸਤਾਵੇਜ਼ ਪੇਸ਼ ਕੀਤਾ। ਜਿਸ ਉਪਰ ਡੈਲੀਗੇਟਸ ਨੇ ਚਰਚਾ ਕਰਕੇ ਆਪਣੇ ਸੁਝਾਅ ਦਿੱਤੇ। ਅੰਤ ’ਚ ਇਨਕਲਾਬੀ ਗੀਤ ਗਾਉਣ ਵਾਲੀ ਜਲੰਧਰ ਦੀ ਟੀਮ ਅਤੇ ਇਜਲਾਸ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਵਲੰਟੀਅਰ ਡਿਉਟੀ ਨਿਭਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਦੇ ਵਲੰਟੀਅਰਜ ਦਾ ਧੰਨਵਾਦ ਕੀਤਾ।