Transfers in Punjab: 4 ਆਈਏਐੱਸ ਅਤੇ 30 ਪੀਸੀਐੱਸ ਅਫਸਰਾਂ ਦੇ ਹੋਏ ਤਬਾਦਲੇ, ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ
ਜਾਰੀ ਹੁਕਮ ਅਨੁਸਾਰ ਆਈ.ਏ.ਐੱਸ ਅਫ਼ਸਰਾਂ ਵਿਚ ਡੈਵੀ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਮੁਕਤਸਰ ਸਾਹਿਬ, ਕ੍ਰਿਤਿਕਾ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ) ਮਾਨਸਾ, ਅਦਿਤਿਆ ਸ਼ਰਮਾ ਨੂੰ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ, ਪੱਲਵੀ ਮਿਸ਼ਰਾ ਨੂੰ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਾਇਆ ਗਿਆ ਹੈ।
Publish Date: Thu, 11 Jun 2026 08:12 PM (IST)
Updated Date: Thu, 11 Jun 2026 08:13 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਹੁਕਮ ਜਾਰੀ ਕਰਕੇ ਚਾਰ ਆਈ.ਏ.ਐੱਸ ਅਤੇ 30 ਪੀਸੀਐੱਸ ਅਫ਼ਸਰਾਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਹਨ। ਜਾਰੀ ਹੁਕਮ ਅਨੁਸਾਰ ਆਈ.ਏ.ਐੱਸ ਅਫ਼ਸਰਾਂ ਵਿਚ ਡੈਵੀ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਮੁਕਤਸਰ ਸਾਹਿਬ, ਕ੍ਰਿਤਿਕਾ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ) ਮਾਨਸਾ, ਅਦਿਤਿਆ ਸ਼ਰਮਾ ਨੂੰ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ, ਪੱਲਵੀ ਮਿਸ਼ਰਾ ਨੂੰ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਾਇਆ ਗਿਆ ਹੈ।
ਇਸੇ ਤਰ੍ਹਾਂ ਪੀ.ਸੀ.ਐੱਸ. ਅਧਿਕਾਰੀਆਂ ਵਿਚ ਸਿਖਾ ਭਗਤ ਨੂੰ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ, ਸੁਰਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਗੁਰਮੀਤ ਕੁਮਾਰ ਨੂੰ ਐੱਸ.ਡੀ.ਐੱਮ. ਬੁਢਲਾਡਾ, ਸਿਮਰਪ੍ਰੀਤ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਪਟਿਆਲਾ, ਪੂਨਮ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ ਮਾਨਸਾ, ਵੀਰਪਾਲ ਕੌਰ ਨੂੰ ਐੱਸ.ਡੀ.ਐਮ. ਤਲਵੰਡੀ ਸਾਬੋ, ਰਜੇਸ਼ ਕੁਮਾਰ ਸ਼ਰਮਾ ਨੂੰ ਐੱਸਡੀਐਮ ਅਮਰਗੜ੍ਹ ਤੇ ਵਾਧੂ ਚਾਰਜ਼ ਅਹਿਮਦਗੜ੍ਹ, ਰਵਿੰਦਰ ਅਰੋੜਾ ਨੂੰ ਸਹਾਇਕ ਕਮਿਸ਼ਨਰ ਕਪੂਰਥਲਾ, ਹਰਬੰਸ ਸਿੰਘ (2) ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ ਫਾਜ਼ਿਲਕਾ, ਕੇਸ਼ਵ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ, ਰਣਦੀਪ ਸਿੰਘ ਹੀਰ ਨੂੰ ਕਮਿਸ਼ਨਰ ਨਗਰ ਨਿਗਮ ਫਗਵਾੜਾ, ਅਰਸ਼ਦੀਪ ਸਿੰਘ ਲੋਬਾਣਾ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਪਠਾਨਕੋਟ, ਕਿਰਪਾਲ ਵੀਰ ਸਿੰਘ ਨੂੰ ਐੱਸਡੀਐਮ ਅਬੋਹਰ, ਰਵਿੰਦਰ ਸਿੰਘ ਨੂੰ ਐੱਸਡੀਐਮ ਰਾਜਪੁਰਾ, ਗਗਨਦੀਪ ਸਿੰਘ ਨੂੰ ਐਸਡੀਐਮ ਦੀਨਾ ਨਗਰ, ਚਰਨਜੋਤ ਸਿੰਘ ਵਾਲੀਆ ਨੂੰ ਰੀਜਨਲ ਟਰਾਂਸਪੋਰਟ ਅਫਸਰ ਬਰਨਾਲਾ, ਉਪਿੰਦਰਜੀਤ ਕੌਰ ਬਰਾੜ ਨੂੰ ਮਿਲਖ ਅਫਸਰ ਗਰੇਟਰ (ਗਮਾਡਾ) ਲੁਧਿਆਣਾ, ਸੂਰਜ ਨੂੰ ਐੱਸਡੀਐਮ ਜੀਰਾ, ਵਰੁਣ ਕੁਮਾਰ ਨੂੰ ਸਹਾਇਕ ਕਮਿਸ਼ਨਰ ਜਲੰਧਰ, ਹਰਵੀਰ ਕੌਰ ਨੂੰ ਐੱਸਡੀਐਮ ਅਮਲੋਹ, ਬੇਅੰਤ ਸਿੰਘ ਸਿੱਧੂ ਨੂੰ ਐੱਸਡੀਐਮ ਮਹਿਲ ਕਲਾਂ, ਰਾਜਪਾਲ ਸਿੰਘ ਸੇਖੋਂ ਨੂੰ ਰੀਜਨਲ ਟਰਾਂਸਪੋਰਟ ਅਫਸਰ ਰੂਪਨਗਰ, ਨਵਜੋਤ ਸ਼ਰਮਾ ਨੂੰ ਐੱਸਡੀਐਮ ਫਗਵਾੜਾ, ਅਮਨ ਗੁਪਤਾ ਨੂੰ ਮਿਲਖ ਅਫ਼ਸਰ ਗਰੇਟਰ (ਗਮਾਡਾ) ਸ਼ੰਕਰ ਸ਼ਰਮਾ ਨੂੰ ਐੱਸਡੀਐਮ ਧਾਰ ਕਲਾਂ, ਸੁਖਜਿੰਦਰ ਸਿੰਘ ਟਿਵਾਣਾ ਨੂੰ ਐੱਸਡੀਐਮ ਫਤਿਹਗੜ੍ਹ ਚੂੜੀਆਂ, ਬਾਦਲ ਦੀਨ ਨੂੰ ਐੱਸ.ਡੀ.ਐੱਮ. ਜਗਰਾਉਂ, ਲਛਮਣ ਸਿੰਘ ਨੂੰ ਐੱਸਡੀਐਮ ਡੇਰਾ ਬਾਬਾ ਨਾਨਕ, ਰਜਿੰਦਰ ਸਿੰਘ ਨੂੰ ਐੱਸਡੀਐਮ ਕੋਟਕਪੁਰਾ, ਸਤਵਿੰਦਰਪਾਲ ਰਣੀਕੇ ਨੂੰ ਐੱਸਡੀਐਮ ਮੋਗਾ ਲਾਇਆ ਗਿਆ ਹੈ।