ਬਰਾਬਰ ਹੋਇਆ ਆਮਦਨ ਤੇ ਖ਼ਰਚ ਦਾ ਗਣਿਤ! ਜੀਐੱਸਟੀ ਦੇ ਬਰਾਬਰ ਪਹੁੰਚਿਆ ਸਬਸਿਡੀ ਦਾ ਬਿੱਲ, ਜਾਣੋ ਕੀ ਹਨ ਅੰਕੜੇ
ਹਾਲਾਂਕਿ ਨਵੇਂ ਵਿੱਤ ਸਾਲ ’ਚ ਸਰਕਾਰ ਨੇ ਜੀਐਸਟੀ ਤੋਂ 32 ਹਜ਼ਾਰ ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਲਾਇਆ ਹੈ ਪਰ ਚਾਲੂ ਵਿੱਤੀ ਸਾਲ ’ਚ ਇਹ 27000 ਕਰੋੜ ਅਤੇ ਸਬਸਿਡੀ ਦਾ ਬਿੱਲ ਵੀ 26617 ਕਰੋੜ ਹੋ ਗਿਆ ਹੈ। ਹਾਲਾਂਕਿ ਇਸ ’ਚ ਸਮਾਜਿਕ ਸੁਰੱਖਿਆ ਪੈਨਸ਼ਨ ਦੇ 6150 ਕਰੋੜ ਰੁਪਏ ਸ਼ਾਮਲ ਨਹੀਂ ਹਨ ਕਿਉਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਵਾਲਾ ਖਰਚ ਹੈ।
Publish Date: Mon, 09 Mar 2026 09:09 AM (IST)
Updated Date: Mon, 09 Mar 2026 09:11 AM (IST)
ਇੰਦਰਪ੍ਰੀਤ ਸਿੰਘ, ਜਾਗਰਣ, ਚੰਡੀਗੜ੍ਹ: ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਇਕ ਹਜ਼ਾਰ ਤੋਂ ਪੰਦਰਾਂ ਸੌ ਰੁਪਏ ਤੱਕ ਪ੍ਰਤੀ ਮਹੀਨਾ ਦੇਣ ਲਈ ਵਿਤ ਮੰਤਰੀ ਨੇ 9300 ਕਰੋੜ ਰੁਪਏ ਦੀ ਤਜਵੀਜ਼ ਕੀਤੀ ਹੈ ਜੋ ਸੂਬਾ ਸਰਕਾਰ ਦੀ ਆਮਦਨ ਦੇ ਸਭ ਤੋਂ ਵੱਡੇ ਸਰੋਤ ਜੀਐੱਸਟੀ ਦੇ ਬਰਾਬਰ ਪਹੁੰਚ ਗਿਆ ਹੈ। ਹਾਲਾਂਕਿ ਨਵੇਂ ਵਿੱਤ ਸਾਲ ’ਚ ਸਰਕਾਰ ਨੇ ਜੀਐਸਟੀ ਤੋਂ 32 ਹਜ਼ਾਰ ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਲਾਇਆ ਹੈ ਪਰ ਚਾਲੂ ਵਿੱਤੀ ਸਾਲ ’ਚ ਇਹ 27000 ਕਰੋੜ ਅਤੇ ਸਬਸਿਡੀ ਦਾ ਬਿੱਲ ਵੀ 26617 ਕਰੋੜ ਹੋ ਗਿਆ ਹੈ। ਹਾਲਾਂਕਿ ਇਸ ’ਚ ਸਮਾਜਿਕ ਸੁਰੱਖਿਆ ਪੈਨਸ਼ਨ ਦੇ 6150 ਕਰੋੜ ਰੁਪਏ ਸ਼ਾਮਲ ਨਹੀਂ ਹਨ ਕਿਉਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਵਾਲਾ ਖਰਚ ਹੈ। ਸਰਕਾਰ ਲਈ ਰਾਹਤ ਦੀ ਗੱਲ ਸਿਰਫ਼ ਇਹ ਹੈ ਕਿ ਦੋ ਦਿਨ ਪਹਿਲਾਂ ਬਿਜਲੀ ਛੋਟ ਦੀਆਂ ਜੋ ਦਰਾਂ ਘਟਾਈਆਂ ਗਈਆਂ ਹਨ ਉਸ ਨਾਲ 15,550 ਕਰੋੜ ਹੋ ਗਿਆ ਹੈ, ਜੋ ਪਿਛਲੇ ਸਾਲ ਦੇ ਬਜਟ ਅੰਦਾਜ਼ੇ 22,500 ਕਰੋੜ ਨਾਲੋਂ ਘੱਟ ਹੈ।