ਵਿਧਾਨ ਸਭਾ 'ਚ ਕੈਗ ਰਿਪੋਰਟ ਪੇਸ਼ ਨਾ ਕਰਨ ਦਾ ਮਾਮਲਾ ਗਰਮਾਇਆ, ਬਾਜਵਾ ਦੀ ਅਗਵਾਈ 'ਚ ਕਾਂਗਰਸੀ ਵਫ਼ਦ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਦਾ ਇਕ ਵਫਦ ਸੋਮਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮਿਲਿਆ। ਇਸ ਦੌਰਾਨ ਬਾਜਵਾ ਨੇ ਭਾਰਤ ਦੇ ਕੈਗ ਦੀਆਂ ਲੇਖਾ ਰਿਪੋਰਟਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਨਾ ਕਰਨ ਦੇ ਮਾਮਲੇ ਨੂੰ ਉਠਾਇਆ। ਇਸ ਵਫਦ ਵਿਚ ਅਰੂਣਾ ਚੌਧਰੀ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸ਼ਾਮਲ ਸਨ।
Publish Date: Tue, 10 Mar 2026 08:45 AM (IST)
Updated Date: Tue, 10 Mar 2026 08:48 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਦਾ ਇਕ ਵਫਦ ਸੋਮਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮਿਲਿਆ। ਇਸ ਦੌਰਾਨ ਬਾਜਵਾ ਨੇ ਭਾਰਤ ਦੇ ਕੈਗ ਦੀਆਂ ਲੇਖਾ ਰਿਪੋਰਟਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਨਾ ਕਰਨ ਦੇ ਮਾਮਲੇ ਨੂੰ ਉਠਾਇਆ। ਇਸ ਵਫਦ ਵਿਚ ਅਰੂਣਾ ਚੌਧਰੀ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸ਼ਾਮਲ ਸਨ।
ਕਾਂਗਰਸ ਵਫਦ ਨੇ ਰਾਜਪਾਲ ਨੂੰ ਇਸ ਗੱਲ ਨਾਲ ਜਾਣੂ ਕਰਵਾਇਆ ਕਿ ਵਿੱਤੀ ਸਾਲ 2023–24 ਅਤੇ 2024–25 ਦੇ ਫਾਇਨੈਂਸ ਅਕਾਊਂਟਸ, ਐਪ੍ਰੋਪ੍ਰੀਏਸ਼ਨ ਅਕਾਊਂਟਸ ਅਤੇ ਸੰਬੰਧਿਤ ਕੈਗ ਲੇਖਾ ਰਿਪੋਰਟਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਪੇਸ਼ ਨਾ ਕਰਨ ਨਾਲ ਗੰਭੀਰ ਸੰਵਿਧਾਨਕ ਚਿੰਤਾਵਾਂ ਪੈਦਾ ਹੁੰਦੀਆਂ ਹਨ।
ਸੰਵਿਧਾਨ ਮੁਤਾਬਕ ਕਿਸੇ ਰਾਜ ਦੇ ਖਾਤਿਆਂ ਨਾਲ ਸੰਬੰਧਿਤ ਕੰਟਰੋਲਰ ਅਤੇ ਮੁੱਖ ਲੇਖਾਕਾਰ ਦੀ ਰਿਪੋਰਟ ਸੂਬੇ ਦੀ ਕੈਬਨਿਟ ਦੇ ਸਾਹਮਣੇ ਰੱਖਣਾ ਲਾਜ਼ਮੀ ਹੈ। ਇਨ੍ਹਾਂ ਲੇਖਾ ਕੀਤੇ ਗਏ ਵਿੱਤੀ ਦਸਤਾਵੇਜ਼ਾਂ ਦੇ ਬਿਨਾਂ ਵਿਧਾਨ ਸਭਾ ਦੁਆਰਾ ਸਰਕਾਰ ਦੇ ਵਿੱਤੀ ਮੈਨੇਜਮੈਂਟ ਦੀ ਸਮੀਖਿਆ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਨਤਕ ਵਿੱਤ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਲੋਕਤੰਤਰੀ ਸ਼ਾਸਨ ਦੀਆਂ ਮੁੱਢਲੀਆਂ ਸ਼ਰਤਾਂ ਹਨ।