- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ਵਿਚ ਜਦੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਸੀ, ਤਾਂ ਸੁਖਬੀਰ ਨੇ ਆਪਣੇ ਪੁਰਾਣੇ ਚਿਹਰਿਆਂ ਨੂੰ ਛੱਡ ਕੇ ਨਵੇਂ ਚਿਹਰਿਆਂ ਨੂੰ ਲੋਕਾਂ ਦੀ ਮਦਦ ਲਈ ਮੈਦਾਨ ਵਿਚ ਉਤਾਰਿਆ। ਇਹੀ ਨਹੀਂ, ਉਨ੍ਹਾਂ ਨੇ ਨਵੇਂ ਚਿਹਰਿਆਂ ਨੂੰ ਸਥਾਪਤ ਕਰਨ ਲਈ ਜ਼ੋਰ ਲਾਇਆ ਪਰ ਅਕਾਲੀ ਦਲ ਦੀ ਮੁਸ਼ਕਲ ਇਹ ਹੈ ਕਿ ਜੇ ਉਹ 2022 ਦੇ ਚੋਣਾਂ ਵਾਂਗ ਦੋਫਾੜ ਹੋ ਕੇ ਲੜਿਆ ਤਾਂ ਵੋਟ ਬੈਂਕ ਦਾ ਵੰਡਣਾ ਨਿਸ਼ਚਤ ਹੈ, ਜੋ ਅਕਾਲੀ ਦਲ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

ਇੰਦਰਪ੍ਰੀਤ ਸਿੰਘ, ਜਾਗਰਣ, ਚੰਡੀਗੜ੍ਹ : ਇਹ ਕਹਿਣਾ ਕਾਫੀ ਜਲਦੀ ਹੋਵੇਗਾ ਕਿ 2027 ਦੀ ਪੰਜਾਬ ਵਿਧਾਨ ਸਭਾ ਚੋਣ, ਨਵੇਂ ਚਿਹਰਿਆਂ ਨਾਲ ਲੜੀ ਜਾਵੇਗੀ, ਹਾਲਾਂਕਿ ਜਿਵੇਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਰਣਨੀਤੀਆਂ ਬਾਰੇ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣਗੀਆਂ। ਅਕਾਲੀ ਦਲ (ਬਾਦਲ) ਦੇ ਦੋਫਾੜ ਹੋਣ ਤੋਂ ਬਾਅਦ ਸੁਖਬੀਰ ਬਾਦਲ ਹਰ ਹਲਕੇ ਵਿਚ ਨਵੇਂ ਚਿਹਰਿਆਂ ਦੀ ਭਾਲ ਕਰ ਰਹੇ ਹਨ। ਅਸਲ ਵਿਚ ਪਾਰਟੀ ਦੇ ਪੁਰਾਣੇ ਚਿਹਰੇ ਅਕਾਲੀ ਦਲ ਪੁਨਰਸੁਰਜੀਤ ਵਿਚ ਚਲੇ ਗਏ ਹਨ। ਸੁਖਬੀਰ ਨੂੰ ਇਨ੍ਹਾਂ ਸਾਰੇ ਹਲਕਿਆਂ ਵਿਚ ਨਵੇਂ ਚਿਹਰਿਆਂ ਦੀ ਲੋੜ ਹੈ।
ਹਾਲ ਹੀ ਵਿਚ ਜਦੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਸੀ, ਤਾਂ ਸੁਖਬੀਰ ਨੇ ਆਪਣੇ ਪੁਰਾਣੇ ਚਿਹਰਿਆਂ ਨੂੰ ਛੱਡ ਕੇ ਨਵੇਂ ਚਿਹਰਿਆਂ ਨੂੰ ਲੋਕਾਂ ਦੀ ਮਦਦ ਲਈ ਮੈਦਾਨ ਵਿਚ ਉਤਾਰਿਆ। ਇਹੀ ਨਹੀਂ, ਉਨ੍ਹਾਂ ਨੇ ਨਵੇਂ ਚਿਹਰਿਆਂ ਨੂੰ ਸਥਾਪਤ ਕਰਨ ਲਈ ਜ਼ੋਰ ਲਾਇਆ ਪਰ ਅਕਾਲੀ ਦਲ ਦੀ ਮੁਸ਼ਕਲ ਇਹ ਹੈ ਕਿ ਜੇ ਉਹ 2022 ਦੇ ਚੋਣਾਂ ਵਾਂਗ ਦੋਫਾੜ ਹੋ ਕੇ ਲੜਿਆ ਤਾਂ ਵੋਟ ਬੈਂਕ ਦਾ ਵੰਡਣਾ ਨਿਸ਼ਚਤ ਹੈ, ਜੋ ਅਕਾਲੀ ਦਲ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ।
ਇਵੇਂ ਹੀ, ਕਾਂਗਰਸ ਨੇ ਵੀ 2027 ਦੀ ਚੋਣ ਨੂੰ ਸਾਖ਼ ਦਾ ਸਵਾਲ ਬਣਾਇਆ ਹੈ। ਹਰਿਆਣਾ, ਮਹਾਰਾਸ਼ਟਰ, ਦਿੱਲੀ ਤੇ ਬਿਹਾਰ ਵਿਚ ਮਿਲੀਆਂ ਹਾਰਾਂ ਤੋਂ ਬਾਅਦ ਪਾਰਟੀ ਦੇ ਵਰਕਰ ਨਿਸ਼ਾਨ ਹਨ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਹੀ ਵਿਚ ਕਿਹਾ ਹੈ ਕਿ ਉਹ 70 ਸੀਟਾਂ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹਨ, ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਪਾਰਟੀ ਵਿਚ ਦੁਚਿੱਤੀ ਦੀ ਸਥਿਤੀ ਹੈ, ਖ਼ਾਸਕਰ ਪੁਰਾਣੇ ਨੇਤਾਵਾਂ ਵਿਚ। ਦਰਅਸਲ, ਜਿਨ੍ਹਾਂ ਨੇ ਕਾਂਗਰਸ ਵਿਚ ਆਪਣੇ ਰਾਜਨੀਤਕ ਜੀਵਨ ਦੀ ਆਖਰੀ ਪਾਰੀ ਖੇਡਣੀ ਹੈ, ਉਹ ਹਰ ਹਾਲ ਵਿਚ ਟਿਕਟ ਦੀ ਦੌੜ ਵਿਚ ਰਹਿਣਗੇ ਅਤੇ ਅਜਿਹਾ ਨਾ ਹੋਣ 'ਤੇ ਆਪਣੇ ਪੁੱਤਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੇ ਹਨ।
ਆਮ ਆਦਮੀ ਪਾਰਟੀ (ਆਪ) ਨੇ ਸੰਕੇਤ ਦਿੱਤਾ ਹੈ ਕਿ ਮੌਜੂਦਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਜਗ੍ਹਾ 46 ਨਵੇਂ ਚਿਹਰਿਆਂ ਨੂੰ ਉਤਾਰਿਆ ਜਾਵੇਗਾ। ਪਾਰਟੀ ਆਪਣੇ ਚਾਰ ਦਰਜਨ ਦੇ ਕਰੀਬ ਵਿਧਾਇਕਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ। ਖ਼ਾਸਕਰ ਔਰਤ ਵਿਧਾਇਕਾਂ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਦੀ ਜਗ੍ਹਾ ਨਵੇਂ ਚਿਹਰੇ ਲਿਆਂਦੇ ਜਾਣੇ ਹਨ। ਭਾਜਪਾ ਕੋਲ ਆਪਣੇ ਪੱਧਰ 'ਤੇ ਚੋਣ ਲੜਣ ਦਾ ਮੌਕਾ ਹੈ, ਉਹ ਵੀ ਉਨ੍ਹਾਂ ਸੀਟਾਂ 'ਤੇ ਨਵੇਂ ਚਿਹਰੇ ਲਿਆਉਣਗੇ ਜਿੱਥੇ ਪਾਰਟੀ ਨੇ ਕਦੇ ਚੋਣ ਨਹੀਂ ਲੜੀ। ਹਾਲਾਂਕਿ 2022 ਦੀਆਂ ਚੋਣਾਂ ਵਿਚ ਵੀ ਪਾਰਟੀ ਆਪਣੇ ਪੱਧਰ 'ਤੇ ਲੜੀ ਸੀ ਪਰ ਉਸ ਸਮੇਂ ਤਿੰਨ ਖੇਤੀ ਕਾਨੂੰਨਾਂ ਕਾਰਨ ਉਨ੍ਹਾਂ ਦਾ ਵਿਰੋਧ ਹੋਇਆ ਸੀ।