G Ram G ਦਾ ਗੁਣਗਾਨ ਕਰਨ ਪੁੱਜੇ ਜਾਖੜ ਦਾ ਪਿੰਡ ਪੋਨਾ 'ਚ ਵਿਰੋਧ
ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ ਤੇ ਮਦਨ ਲਾਲ ਪੁਲਿਸ ਨਾਲ ਲੁਕਣਮਿਟੀ ਖੇਡਦੇ ਹੋਏ ਪਿੰਡ ਪੋਨਾ ਜਾ ਪੁੱਜੇ। ਉਨ੍ਹਾਂ ਜੀ ਰਾਮ ਜੀ ਬਿਲ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ, ਹਾਲਾਂਕਿ ਇਸ ਦੌਰਾਨ ਜਗਰਾਉਂ ਥਾਣਾ ਸਦਰ ਦੀ ਪੁਲਿਸ ਨੇ ਤਿੰਨਾਂ ਆਗੂਆਂ ਨੂੰ ਰਾਊਂਡ ਅਪ ਕਰ ਲਿਆ।
Publish Date: Fri, 09 Jan 2026 04:41 PM (IST)
Updated Date: Fri, 09 Jan 2026 04:43 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਨੇੜਲੇ ਪਿੰਡ ਪੋਨਾ ਵਿਖੇ ਜੀ ਰਾਮ ਜੀ ਬਿਲ ਦਾ ਗੁਣਗਾਨ ਕਰਨ ਪੁੱਜੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਵਿਰੋਧ ਹੋਇਆ। ਪੇਂਡੂ ਮਜ਼ਦੂਰ ਯੂਨੀਅਨ ਦੇ ਤਿੰਨ ਆਗੂਆਂ ਨੇ ਜੀ ਰਾਮ ਜੀ ਬਿੱਲ ਦੇ ਵਿਰੋਧ 'ਚ ਚੁੱਕੇ ਮਾਟੋ ਲਹਿਰਾਉਂਦਿਆਂ ਨਾਅਰੇਬਾਜ਼ੀ ਕੀਤੀ। ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ ਤੇ ਮਦਨ ਲਾਲ ਪੁਲਿਸ ਨਾਲ ਲੁਕਣਮਿਟੀ ਖੇਡਦੇ ਹੋਏ ਪਿੰਡ ਪੋਨਾ ਜਾ ਪੁੱਜੇ। ਉਨ੍ਹਾਂ ਜੀ ਰਾਮ ਜੀ ਬਿਲ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ, ਹਾਲਾਂਕਿ ਇਸ ਦੌਰਾਨ ਜਗਰਾਉਂ ਥਾਣਾ ਸਦਰ ਦੀ ਪੁਲਿਸ ਨੇ ਤਿੰਨਾਂ ਆਗੂਆਂ ਨੂੰ ਰਾਊਂਡ ਅਪ ਕਰ ਲਿਆ।