ਨਵੀਂ ਬਿਲਡਿੰਗ ’ਚ ਮੂਰਤੀ ਦੀ ਕੀਤੀ ਸਥਾਪਨਾ
ਨਗਰ ਖੇੜੇ ਪਾਤਸ਼ਾਹ ਦੀ ਨਵੀਂ ਬਿਲਡਿੰਗ ਵਿਚ ਮੂਰਤੀ ਦੀ ਕੀਤੀ ਸਥਾਪਨਾ
Publish Date: Mon, 20 Apr 2026 08:23 PM (IST)
Updated Date: Mon, 20 Apr 2026 08:27 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਨਗਰ ਖੇੜੇ ਪਾਤਸ਼ਾਹ ਦੀ ਨਵੀਂ ਬਿਲਡਿੰਗ ਦਾ ਕੰਮ ਸੰਪੂਰਨ ਹੋਣ ਉਪਰੰਤ ਹਵਨ ਪੂਜਾ ਅਤੇ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਨਗਰ ਖੇੜੇ ਪਾਤਸ਼ਾਹ ਦੀ ਨਵੀਂ ਬਿਲਡਿੰਗ ਦਾ ਕੰਮ ਚੱਲ ਰਿਹਾ ਸੀ, ਜੋਕਿ ਹੁਣ ਸੰਪੂਰਨ ਹੋ ਗਿਆ ਹੈ। ਇਸ ਸਬੰਧੀ ਨਗਰ ਖੇੜਾ ਵੈੱਲਫੇਅਰ ਕਮੇਟੀ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ ਖੇੜੇ ਪਾਤਸ਼ਾਹ ਦੇ ਦਰਬਾਰ ਵਿਚ ਚਾਰ ਦਿਨ ਪੁਰਾਣੇ ਰੀਤੀ ਰਿਵਾਜ ਅਤੇ ਵਿਧੀ ਵਿਧਾਨ ਨਾਲ ਹਵਨ ਪੂਜਾ ਕੀਤੀ ਗਈ, ਜਿਸ ਵਿਚ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਪੂਜਾ ਕੀਤੀ ਗਈ। ਇਸ ਦੌਰਾਨ ਨਗਰ ਖੇੜੇ ਪਾਤਸ਼ਾਹ ਦੀ ਮੂਰਤੀ ਸ਼ੋਭਾ ਯਾਤਰਾ ਪੂਰੇ ਪਿੰਡ ਵਿਚ ਕੱਢੀ ਗਈ, ਜਿਸ ਤੋਂ ਬਾਅਦ ਖੇੜੇ ਪਾਤਸ਼ਾਹ ਦੇ ਦਰਬਾਰ ਵਿਚ ਪਹਿਲੀ ਵਾਰ ਖੇੜੇ ਪਾਤਸ਼ਾਹ ਦੇ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸੀ ਦੌਰਾਨ ਸਵਰਨ ਸਿੰਘ ਨੇ ਦੱਸਿਆ ਕਿ ਇਸ ਦਰਬਾਰ ਵਿਚ ਪਿੰਡ ਵਾਸੀਆਂ ਵੱਲੋਂ ਤਨ ਮਨ ਧਨ ਨਾਲ ਸੇਵਾ ਕੀਤੀ ਗਈ ਹੈ। ਸਾਫ਼-ਸਫ਼ਾਈ ਨੂੰ ਮੁੱਖ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਖ਼ਾਸ ਉਪਰਾਲੇ ਕੀਤੇ ਗਏ ਹਨ। ਇਸ ਮੌਕੇ ਸਰਪੰਚ ਜਤਿੰਦਰ ਸਿੰਘ ਵੱਲੋਂ ਹਵਨ ਪੂਜਾ ਵਿਚ ਸ਼ਮੂਲੀਅਤ ਕਰਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਇਕ ਸਾਲ ਤੋਂ ਲਗਾਤਾਰ ਦਰਬਾਰ ਵਿਚ ਰਹਿ ਕੇ ਕੰਮ ਕਰਵਾਇਆ ਜਾ ਰਿਹਾ ਸੀ, ਜੋ ਕਿ ਹੁਣ ਸੰਪੂਰਨ ਹੋ ਗਿਆ ਹੈ। ਹਵਨ ਪੂਜਾ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਗਰ ਖੇੜਾ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਚਾਹਲ, ਸਵਰਨ ਸਿੰਘ ਬਾਠ, ਰੁਪਿੰਦਰ ਸਿੰਘ ਰੂਪੀ, ਜੋਧ ਸਿੰਘ ਗੋਲਡੀ, ਹਰਮੇਸ਼ ਕੁਮਾਰ ਭੂਪੀ, ਸ਼ਿਵਮ ਗੁਪਤਾ, ਗੁੱਡੂ ਵਰਮਾ, ਅਰਵਿੰਦਪੁਰੀ ਆਦਿ ਹਾਜ਼ਰ ਸਨ।