Sad News: ਸੀਨੀਅਰ ਪੱਤਰਕਾਰ ਦਾ ਸੜਕ ਹਾਦਸੇ ’ਚ ਦੇਹਾਂਤ, ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ
ਦਵਿੰਦਰ ਸਿੰਘ ਨੇ ਲੰਮੇ ਸਮੇਂ ਤੱਕ ਮੁਹਾਲੀ ਅਤੇ ਚੰਡੀਗੜ੍ਹ ਤੋਂ ਐਂਕਰ ਵਜੋਂ ਸੇਵਾਵਾਂ ਨਿਭਾਈਆਂ। ਉਹ ਆਪਣੀ ਵਧੀਆ ਬੋਲਚਾਲ, ਮੈਦਾਨੀ ਰਿਪੋਰਟਿੰਗ ਅਤੇ ਪੱਤਰਕਾਰਤਾ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਸਨ। ਇਸ ਮੰਦਭਾਗੀ ਘਟਨਾ ਵਿਚ ਦਵਿੰਦਰ ਸਿੰਘ ਦੇ ਅਚਾਨਕ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।
Publish Date: Mon, 09 Feb 2026 02:06 PM (IST)
Updated Date: Mon, 09 Feb 2026 02:10 PM (IST)
ਰਣਜੀਤ ਸਿੰਘ ਰਾਣਾ ਐੱਸ. ਏ. ਐੱਸ. ਨਗਰ: ਸੀਨੀਅਰ ਐਂਕਰ ਅਤੇ ਪੱਤਰਕਾਰ ਦਵਿੰਦਰ ਸਿੰਘ ਬੀਤੀ ਰਾਤ ਐਤਵਾਰ ਨੂੰ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ ਸਨ। ਇਲਾਜ ਦੌਰਾਨ ਉਨ੍ਹਾਂ ਨੇ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ ਓਹਨਾਂ ਦੇ ਜੱਦੀ ਪਿੰਡ ਤੋਂ ਪਰਿਵਾਰ ਮੈਂਬਰ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਲਈ ਪਹੁੰਚੇ ਹਨ।
ਦਵਿੰਦਰ ਸਿੰਘ ਨੇ ਲੰਮੇ ਸਮੇਂ ਤੱਕ ਮੁਹਾਲੀ ਅਤੇ ਚੰਡੀਗੜ੍ਹ ਤੋਂ ਐਂਕਰ ਵਜੋਂ ਸੇਵਾਵਾਂ ਨਿਭਾਈਆਂ। ਉਹ ਆਪਣੀ ਵਧੀਆ ਬੋਲਚਾਲ, ਮੈਦਾਨੀ ਰਿਪੋਰਟਿੰਗ ਅਤੇ ਪੱਤਰਕਾਰਤਾ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਸਨ। ਇਸ ਮੰਦਭਾਗੀ ਘਟਨਾ ਵਿਚ ਦਵਿੰਦਰ ਸਿੰਘ ਦੇ ਅਚਾਨਕ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।
ਪੱਤਰਕਾਰ ਜਥੇਬੰਦੀਆਂ ਵਲੋਂ ਵਿਛੜੀ ਹੋਈ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ, ਰਣਜੀਤ ਰਾਣਾ, ਗੁਰਦੀਪ ਸਿੰਘ ਬੈਨੀਪਾਲ, ਪ੍ਰੋਫੈਸਰ ਅਵਤਾਰ ਸਿੰਘ, ਕਪਿਲ ਵਧਵਾ, ਭੁਪਿੰਦਰ ਬੱਬਰ ਸੰਦੀਪ ਸਿੰਘ ਕੰਬੋਜ, ਕੁਲਵੰਤ ਗਿੱਲ, ਮੋਹਿਤ ਅਹੂਜਾ, ਜਸਵੀਰ ਜੱਸੀ, ਕਾਕਾ ਸ਼ੰਕਰ, ਮੋਹਿਤ ਸ਼ੰਕਰ, ਧਰਮ ਸਿੰਘ, ਅਮਰੀਕ ਸਿੰਘ ਸੈਣੀ ਅਤੇ ਹੋਰ ਅਨੇਕਾਂ ਵਿਅਕਤੀਆਂ ਵਲੋਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਗਈ।