RTI ਕਮਿਸ਼ਨ ਨੇ ਅਸਿਸਟੈਂਟ ਟਾਊਨ ਪਲਾਨਰ ਖ਼ਿਲਾਫ਼ ਵਾਰੰਟ ਕੀਤੇ ਜਾਰੀ,11 ਮਾਰਚ ਨੂੰ ਪੇਸ਼ ਹੋਣ ਦੀ ਹਦਾਇਤ
ਸੂਚਨਾ ਕਮਿਸ਼ਨ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਜਸਵੀਰ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਪਿੰਡ ਭੋਲਾਪੁਰ ਝੱਬੇਵਾਲ (ਲੁਧਿਆਣਾ) ਵੱਲੋਂ ਦਾਇਰ ਅਪੀਲ ਕੇਸ ਨੰ: 6157 ਆਫ 2023 ਵਿਚ ਬਿਲਡਿੰਗ ਬ੍ਰਾਂਚ ਜ਼ੋਨ-ਡੀ ਦੇ ਪੀਆਈਓ ਕਮ ਅਸਿਸਟੈਂਟ ਟਾਊਨ ਪਲਾਨਰ ਕੁਲਜੀਤ ਸਿੰਘ ਮਾਂਗਟ ਖ਼ਿਲਾਫ਼ ਕਮਿਸ਼ਨ ਨੇ 11 ਮਾਰਚ ਨੂੰ ਪੇਸ਼ ਹੋਣ ਦੇ ਵਾਰੰਟ ਜਾਰੀ ਕੀਤੇ ਹਨ।
Publish Date: Thu, 05 Feb 2026 09:55 AM (IST)
Updated Date: Thu, 05 Feb 2026 09:56 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੀ ਬਿਲਡਿੰਗ ਬ੍ਰਾਂਚ ਜ਼ੋਨ-ਡੀ ਦੇ ਪੀਆਈਓ ਕਮ ਅਸਿਸਟੈਂਟ ਟਾਊਨ ਪਲਾਨਰ ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ। ਸੂਚਨਾ ਕਮਿਸ਼ਨ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਜਸਵੀਰ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਪਿੰਡ ਭੋਲਾਪੁਰ ਝੱਬੇਵਾਲ (ਲੁਧਿਆਣਾ) ਵੱਲੋਂ ਦਾਇਰ ਅਪੀਲ ਕੇਸ ਨੰ: 6157 ਆਫ 2023 ਵਿਚ ਬਿਲਡਿੰਗ ਬ੍ਰਾਂਚ ਜ਼ੋਨ-ਡੀ ਦੇ ਪੀਆਈਓ ਕਮ ਅਸਿਸਟੈਂਟ ਟਾਊਨ ਪਲਾਨਰ ਕੁਲਜੀਤ ਸਿੰਘ ਮਾਂਗਟ ਖ਼ਿਲਾਫ਼ ਕਮਿਸ਼ਨ ਨੇ 11 ਮਾਰਚ ਨੂੰ ਪੇਸ਼ ਹੋਣ ਦੇ ਵਾਰੰਟ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਕੁਲਜੀਤ ਸਿੰਘ ਮਾਂਗਟ ਇਸ ਮਾਮਲੇ ਵਿਚ ਹੁਣ ਤੱਕ ਹੋਈਆਂ 4 ਸੁਣਵਾਈਆਂ ਮੌਕੇ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਗ਼ੈਰ-ਹਾਜ਼ਰ ਰਹੇ, ਜਿਸ ਸਬੰਧੀ ਕਮਿਸ਼ਨ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਕਮਿਸ਼ਨ ਵੱਲੋਂ ਆਰਟੀਐਕਟ 2005 ਦੀ ਧਾਰਾ 18 (3) (ਏ) ਅਧੀਨ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਉਹ ਕੁਲਜੀਤ ਸਿੰਘ ਮਾਂਗਟ ਨੂੰ ਇਨ੍ਹਾਂ ਵਾਰੰਟ ਦੀ ਕਾਪੀ ਤਾਮੀਲ ਕਰਵਾਉਣ ਅਤੇ ਕੇਸ ਦੀ ਅਗਲੀ ਤਾਰੀਕ 11 ਮਾਰਚ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੀ ਹਦਾਇਤ ਜਾਰੀ ਕਰਨ।