ਡਾ. ਸਾਹਨੀ ਵੱਲੋਂ ਪੀੜਤ ਨੂੰ ਨਵੀਂ ਬਾਈਕ ਦੇਣ ਦਾ ਐਲਾਨ
ਸਾਹਨੀ ਨੇ ਪੀੜਿਤ ਨੂੰ ਨਵੀਂ ਬਾਈਕ ਦੇਣ ਦਾ ਐਲਾਨ ਕੀਤਾ
Publish Date: Fri, 08 May 2026 08:29 PM (IST)
Updated Date: Sat, 09 May 2026 04:15 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਰਾਜ ਸਭਾ ਮੈਂਬਰ ਡਾ ਵਿਕਰਮਜੀਤ ਸਿੰਘ ਸਾਹਨੀ ਨੇ ਜਲੰਧਰ ’ਚ ਬੀਐੱਸਐੱਫ ਸਦਰ ਮੁਕਾਮ ਨਜ਼ਦੀਕ ਹੋਏ ਹਾਲੀਆ ਧਮਾਕੇ ’ਚ ਜ਼ਖ਼ਮੀ ਨੌਜਵਾਨ (ਡਿਲੀਵਰੀ ਵਰਕਰ) ਗੁਰਪ੍ਰੀਤ ਸਿੰਘ ਨੂੰ ਅੱਜ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਡਾ. ਸਾਹਨੀ ਨੇ ਗੁਰਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਨਾਲ ਗੱਲਬਾਤ ਕਰ ਕੇ ਗੁਰਪ੍ਰੀਤ ਦੀ ਸਿਹਤ ਤੇ ਇਲਾਜ ਦੀ ਪੂਰੀ ਜਾਣਕਾਰੀ ਲਈ। ਪਰਿਵਾਰ ਦੀ ਆਰਥਿਕ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਸਾਹਨੀ ਨੇ ਐਲਾਨ ਕੀਤਾ ਕਿ ਨਿੱਜੀ ਤੌਰ ’ਤੇ ਗੁਰਪ੍ਰੀਤ ਨੂੰ 1.25 ਲੱਖ ਰੁਪਏ ਦੀ ਕੀਮਤ ਦੀ ਨਵੀਂ ਬਾਈਕ ਉਪਲਬਧ ਕਰਵਾਈ ਜਾਏਗੀ ਤਾ ਜੋ ਉਹ ਛੇਤੀ ਆਪਣਾ ਕੰਮ ਸ਼ੁਰੂ ਕਰ ਸਕੇ। ਸਾਹਨੀ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਮਾੜੀ ਘਟਨਾ ਤੋਂ ਪ੍ਰਭਾਵਿਤ ਪੰਜਾਬ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵਚਨਬੱਧ ਹਨ।