Raghav Chadha Networth : ਕਿੰਨੀ ਜਾਇਦਾਦ ਦੇ ਮਾਲਕ ਹਨ ਰਾਘਵ ਚੱਢਾ ? ਹੁਣ BJP 'ਚ ਹੋਣਗੇ ਸ਼ਾਮਲ
ਰਾਘਵ ਚੱਢਾ ਨੇ ਰਾਸ਼ਟਰੀ ਰਾਜਨੀਤੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਇੱਕ ਯੋਗ ਚਾਰਟਰਡ ਅਕਾਊਂਟੈਂਟ ਹੋਣ ਦੇ ਨਾਤੇ, ਉਹਨਾਂ ਨੇ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ ਹੈ ਅਤੇ ਇਸ ਤੋਂ ਪਹਿਲਾਂ ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਅਤੇ ਰਾਜਿੰਦਰ ਨਗਰ ਤੋਂ ਵਿਧਾਇਕ ਵਰਗੇ ਅਹੁਦਿਆਂ 'ਤੇ ਵੀ ਰਹੇ ਹਨ।
Publish Date: Fri, 24 Apr 2026 04:40 PM (IST)
Updated Date: Fri, 24 Apr 2026 04:54 PM (IST)
ਡਿਜੀਟਲ ਡੈਸਕ, ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ। ਰਾਘਵ ਚੱਢਾ ਹੁਣ ਭਾਜਪਾ (BJP) ਵਿੱਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਰਾਘਵ ਚੱਢਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ।
ਰਾਘਵ ਚੱਢਾ ਨੇ ਰਾਸ਼ਟਰੀ ਰਾਜਨੀਤੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਇਕ ਯੋਗ ਚਾਰਟਰਡ ਅਕਾਊਂਟੈਂਟ ਹੋਣ ਦੇ ਨਾਤੇ, ਉਨ੍ਹਾਂ ਨੇ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ ਤੇ ਇਸ ਤੋਂ ਪਹਿਲਾਂ ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਅਤੇ ਰਾਜਿੰਦਰ ਨਗਰ ਤੋਂ ਵਿਧਾਇਕ ਵਰਗੇ ਅਹੁਦਿਆਂ 'ਤੇ ਵੀ ਰਹੇ ਹਨ।
ਇਸ ਦੌਰਾਨ ਉਨ੍ਹਾਂ ਦੀ ਨੈੱਟਵਰਥ (ਕੁੱਲ ਜਾਇਦਾਦ) ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਆਖਰ ਰਾਘਵ ਚੱਢਾ ਦੀ ਨੈੱਟਵਰਥ ਕਿੰਨੀ ਹੈ? Myneta.info ਦੇ ਮੁਤਾਬਕ, ਰਾਘਵ ਚੱਢਾ ਦੀ ਕੁੱਲ ਜਾਇਦਾਦ 50 ਲੱਖ ਰੁਪਏ ਹੈ। ਉਨ੍ਹਾਂ ਦੀ ਜਾਇਦਾਦ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
ਅਚੱਲ ਜਾਇਦਾਦ: ਦਿੱਲੀ ਵਿਚ ਇਕ ਮਕਾਨ, ਜਿਸਦੀ ਕੀਮਤ ਲਗਪਗ 36-37 ਲੱਖ ਰੁਪਏ ਹੈ।
ਚੱਲ ਜਾਇਦਾਦ: ਇਸ ਵਿਚ ਲਗਪਗ 30,000–40,000 ਰੁਪਏ ਨਕਦ, ਬੈਂਕ ਜਮ੍ਹਾਂ ਅਤੇ ਸ਼ੇਅਰਾਂ, ਬਾਂਡਾਂ ਤੇ ਮਿਊਚਲ ਫੰਡਾਂ 'ਚ ਲਗਪਗ 6.35 ਲੱਖ ਰੁਪਏ ਸ਼ਾਮਲ ਹਨ।
ਸੋਨਾ: 90 ਗ੍ਰਾਮ, ਜਿਸਦੀ ਕੀਮਤ ਲਗਪਗ 5 ਲੱਖ ਰੁਪਏ ਹੈ।
ਵਾਹਨ: ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ।
ਆਮਦਨ ਦਾ ਸਰੋਤ: ਰਾਜ ਸਭਾ ਮੈਂਬਰ ਵਜੋਂ ਮਿਲਣ ਵਾਲੀ ਤਨਖਾਹ।