Punjab Weather Update: ਸੂਬੇ 'ਚ ਗਰਮੀ ਦਾ ਕਹਿਰ ਜਾਰੀ, ਬਠਿੰਡਾ 41 ਡਿਗਰੀ ਨਾਲ ਸਭ ਤੋਂ ਗਰਮ; ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ
ਓਧਰ ਗੁਆਂਢੀ ਸੂਬਾ ਹਰਿਆਣਾ ਪੰਜਾਬ ਨੂੰ ਵੀ ਗਰਮ ਰਿਹਾ। ਹਰਿਆਣਾ ’ਚ ਨਾਰਨੌਲ 42.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ। ਹਿਸਾਰ ’ਚ 41.2, ਕਰਨਾਲ ’ਚ 40.6, ਰੋਹਤਕ ’ਚ 42.2, ਗੁਰੂਗ੍ਰਾਮ ’ਚ 39.2, ਅੰਬਾਲਾ ’ਚ 40.3 ਤੇ ਸਿਰਸਾ ’ਚ 41.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
Publish Date: Thu, 23 Apr 2026 09:07 AM (IST)
Updated Date: Thu, 23 Apr 2026 09:09 AM (IST)
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ’ਚ ਬੀਤੇ ਦੋ ਦਿਨਾਂ ਤੋਂ ਜਾਰੀ ਗਰਮੀ ਦਾ ਸਿਲਸਿਲਾ ਬੁੱਧਵਾਰ ਨੂੰ ਵੀ ਜਾਰੀ ਰਿਹਾ। ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਟੱਪ ਚੁੱਕਾ ਹੈ। ਬੁੱਧਵਾਰ ਨੂੰ ਬਠਿੰਡਾ ਇਕ ਵਾਰ ਮੁੜ 41 ਡਿਗਰੀ ਸੈਲਸੀਅਸ ਨਾਲ ਸੂਬੇ ’ਚ ਸਭ ਤੋਂ ਗਰਮ ਰਿਹਾ। ਇਸੇ ਤਰ੍ਹਾਂ ਲੁਧਿਆਣਾ ’ਚ ਵੱਧ ਤੋਂ ਵੱਧ 40 ਡਿਗਰੀ ਸੈਲਸੀਅਸ ਤੇ ਪਟਿਆਲਾ ’ਚ 40.4, ਅੰਮ੍ਰਿਤਸਰ ’ਚ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਓਧਰ ਗੁਆਂਢੀ ਸੂਬਾ ਹਰਿਆਣਾ ਪੰਜਾਬ ਨੂੰ ਵੀ ਗਰਮ ਰਿਹਾ। ਹਰਿਆਣਾ ’ਚ ਨਾਰਨੌਲ 42.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ। ਹਿਸਾਰ ’ਚ 41.2, ਕਰਨਾਲ ’ਚ 40.6, ਰੋਹਤਕ ’ਚ 42.2, ਗੁਰੂਗ੍ਰਾਮ ’ਚ 39.2, ਅੰਬਾਲਾ ’ਚ 40.3 ਤੇ ਸਿਰਸਾ ’ਚ 41.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਤੇ ਚੰਡੀਗੜ੍ਹ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੇ ਵੀ ਗਰਮੀ ਦਾ ਸਾਹਮਣਾ ਕੀਤਾ ਕਿਉਂਕਿ ਵੱਧ ਤੋਂ ਵੱਧ ਤਾਪਮਾਨ 39.3 ਡਿਗਰੀ ਸੈਲਸੀਅਸ ਰਿਹਾ।