ਇਸ ਦੇ ਨਾਲ ਗਗਨੇਸ਼ ਕੁਮਾਰ ਨੂੰ ਅਸਿਸਟੈਂਟ ਕਮਾਂਡੈਂਟ 5ਵੀਂ ਆਈਆਰਬੀ ਅੰਮ੍ਰਿਤਸਰ, ਬਲਜੀਤ ਸਿੰਘ ਨੂੰ ਐੱਸਪੀ ਪੀਬੀਆਈ ਤਰਨਤਾਰਨ, ਰਮਨਦੀਪ ਸਿੰਘ ਨੂੰ ਐੱਸਪੀ ਪੀਬੀਆਈ ਬਟਾਲਾ, ਅਤੇ ਖੁਸ਼ਬੀਰ ਕੌਰ ਨੂੰ ਐੱਸਪੀ ਹੈੱਡਕੁਆਰਟਰ ਬਟਾਲਾ ਨਿਯੁਕਤ ਕੀਤਾ ਗਿਆ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ’ਚ ਵੱਡਾ ਫੇਰਬਦਲ ਕੀਤਾ ਹੈ, ਕਈ ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ’ਚ ਐੱਸਪੀ, ਏਡੀਸੀਪੀ ਅਤੇ ਹੋਰ ਮਹੱਤਵਪੂਰਨ ਅਹੁਦਿਆਂ 'ਤੇ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਆਈਪੀਐੱਸ ਅਧਿਕਾਰੀ ਵਿਨੀਤ ਅਹਿਲਾਵਤ (2021 ਬੈਚ) ਨੂੰ ਏਡੀਸੀਪੀ ਆਪ੍ਰੇਸ਼ਨਜ਼ ਐਂਡ ਸਕਿਓਰਿਟੀ ਜਲੰਧਰ ਤੋਂ ਐੱਸਪੀ ਜਾਂਚ ਜਲੰਧਰ ਰੂਰਲ ਨਿਯੁਕਤ ਕੀਤਾ ਗਿਆ ਹੈ। ਪਰਮਿੰਦਰ ਸਿੰਘ (ਪੀਪੀਐੱਸ) ਦਾ ਤਬਾਦਲਾ ਐੱਸਪੀ ਜਾਂਚ ਹੁਸ਼ਿਆਰਪੁਰ ਤੋਂ ਡੀਸੀਪੀ ਹੈੱਡਕੁਆਰਟਰ ਜਲੰਧਰ ’ਚ ਕੀਤਾ ਗਿਆ ਹੈ।
ਰਾਕੇਸ਼ ਕੁਮਾਰ ਯਾਦਵ (ਪੀਪੀਐੱਸ) ਨੂੰ ਐੱਸਪੀ ਜਾਂਚ ਫਤਿਹਗੜ੍ਹ ਸਾਹਿਬ ਤੋਂ ਏਡੀਸੀਪੀ-2 ਜਲੰਧਰ ਨਿਯੁਕਤ ਕੀਤਾ ਗਿਆ ਹੈ। ਹਰਿੰਦਰ ਸਿੰਘ (ਪੀਪੀਐੱਸ) ਨੂੰ ਏਡੀਸੀਪੀ-2 ਜਲੰਧਰ ਤੋਂ ਐੱਸਪੀ ਜਾਂਚ ਕਪੂਰਥਲਾ ਅਤੇ ਪ੍ਰਭਜੋਤ ਸਿੰਘ (ਪੀਪੀਐੱਸ) ਨੂੰ ਐੱਸਪੀ ਜਾਂਚ ਕਪੂਰਥਲਾ ਤੋਂ ਐੱਸਪੀ ਇੰਟੈਲੀਜੈਂਸ ਵਿੰਗ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਜਿੰਦਰ ਕੁਮਾਰ (ਪੀਪੀਐੱਸ) ਨੂੰ ਐੱਸਪੀ ਹੈੱਡਕੁਆਰਟਰ ਪਠਾਨਕੋਟ ਤੋਂ ਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।
ਦੀਪ ਕਮਲ (ਪੀਪੀਐੱਸ) ਨੂੰ ਐੱਸਪੀ ਐੱਨਆਰਆਈ ਪੰਜਾਬ, ਐੱਸਏਐੱਸ ਨਗਰ ਤੋਂ ਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ ਤਬਦੀਲ ਕਰ ਦਿੱਤਾ ਗਿਆ ਹੈ। ਅਕਾਸ਼ਦੀਪ ਸਿੰਘ ਔਲਖ (ਪੀਪੀਐੱਸ) ਨੂੰ ਐੱਸਪੀ ਏਐੱਨਟੀਐੱਫ ਰੋਪੜ ਰੇਂਜ ਤੋਂ ਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਦੇਵ ਸਿੰਘ (ਪੀਪੀਐੱਸ) ਦਾ ਏਡੀਸੀਪੀ ਇੰਡਸਟਰੀਅਲ ਸਕਿਓਰਿਟੀ ਲੁਧਿਆਣਾ ਤੋਂ ਏਡੀਸੀਪੀ-3 ਲੁਧਿਆਣਾ ਅਤੇ ਕੰਵਲਪ੍ਰੀਤ ਸਿੰਘ (ਪੀਪੀਐੱਸ) ਦਾ ਤਬਾਦਲਾ ਏਡੀਸੀਪੀ-III ਲੁਧਿਆਣਾ ਤੋਂ ਏਡੀਸੀਪੀ ਗੁਰਪ੍ਰਤਾਪ ਸਿੰਘ ਸਹੋਤਾ (ਪੀਪੀਐੱਸ) ਨੂੰ ਏਡੀਸੀਪੀ ਪੀਬੀਆਈ, ਅੰਮ੍ਰਿਤਸਰ ਤੋਂ ਐੱਸਪੀ ਸੁਰੱਖਿਆ ਅਤੇ ਟ੍ਰੈਫਿਕ ਤਰਨਤਾਰਨ ਵਜੋਂ ਤਾਇਨਾਤ ਕੀਤਾ ਗਿਆ ਹੈ। ਮਨਪ੍ਰੀਤ ਸ਼ਿਨਹਾਮਾਰ (ਪੀਪੀਐੱਸ) ਨੂੰ ਹੁਸ਼ਿਆਰਪੁਰ ਦੇ ਐੱਸਪੀ ਆਪ੍ਰੇਸ਼ਨ ਤੋਂ ਐੱਸਪੀ ਜਾਂਚ ਹੁਸ਼ਿਆਰਪੁਰ ’ਚ ਤਾਇਨਾਤ ਕੀਤਾ ਗਿਆ ਹੈ। ਸੁਖਨਾਜ਼ ਸਿੰਘ (ਪੀਪੀਐੱਸ) ਨੂੰ ਐੱਸਪੀ ਸਪੈਸ਼ਲ ਬ੍ਰਾਂਚ ਐੱਸਏਐੱਸ ਨਗਰ ਤੋਂ ਐੱਸਪੀ ਏਐੱਨਟੀਐੱਫ ਪੰਜਾਬ, ਐੱਸਏਐੱਸ ਨਗਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸ ਦੇ ਨਾਲ ਗਗਨੇਸ਼ ਕੁਮਾਰ ਨੂੰ ਅਸਿਸਟੈਂਟ ਕਮਾਂਡੈਂਟ 5ਵੀਂ ਆਈਆਰਬੀ ਅੰਮ੍ਰਿਤਸਰ, ਬਲਜੀਤ ਸਿੰਘ ਨੂੰ ਐੱਸਪੀ ਪੀਬੀਆਈ ਤਰਨਤਾਰਨ, ਰਮਨਦੀਪ ਸਿੰਘ ਨੂੰ ਐੱਸਪੀ ਪੀਬੀਆਈ ਬਟਾਲਾ, ਅਤੇ ਖੁਸ਼ਬੀਰ ਕੌਰ ਨੂੰ ਐੱਸਪੀ ਹੈੱਡਕੁਆਰਟਰ ਬਟਾਲਾ ਨਿਯੁਕਤ ਕੀਤਾ ਗਿਆ ਹੈ। ਬਿਕ੍ਰਮਜੀਤ ਸਿੰਘ ਬਰਾੜ ਨੂੰ ਐੱਸਪੀ ਡੇਰਾ ਬੱਸਸੀ ਦੇ ਨਾਲ-ਨਾਲ ਐੱਸਪੀ ਏਜੀਟੀਐੱਫ ਪੰਜਾਬ, ਐੱਸਏਐੱਸ ਨਗਰ ਅਤੇ ਐੱਸਪੀ ਆਪਰੇਸ਼ਨਜ਼ ਓਫਟੈਕ ਪੰਜਾਬ ਦੀ ਵਾਧੂ ਜ਼ਿੰਮੇਦਾਰੀ ਦਿੱਤੀ ਗਈ ਹੈ, ਜਦਕਿ ਗੁਰਿਕਬਲ ਸਿੰਘ ਨੂੰ ਐਸਪੀ ਹੈੱਡਕੁਆਰਟਰ ਪਠਾਨਕੋਟ ਤੈਨਾਤ ਕੀਤਾ ਗਿਆ ਹੈ।