Punjab Election Result :ਸੰਗਰੂਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਤੈਅ, ਜਾਣੋ ਕਿਉਂ
ਆਪ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵਜੋਂ ਚੋਣ ਉਤਾਰਿਆ ਸੀ। ਭਗਵੰਤ ਮਾਨ ਪਹਿਲੀ ਵਾਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਸਾਲ 2019 ਦੀਆਂ ਚੋਣਾਂ ਵਿਚ ਉਹ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ।
Publish Date: Thu, 10 Mar 2022 06:47 PM (IST)
Updated Date: Thu, 10 Mar 2022 06:51 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗਡ਼੍ਹ : ਧੂਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਜਿੱਤ ਹੋ ਜਾਣ ਨਾਲ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਹੋਣਾ ਤੈਅ ਹੈ। ਆਪ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵਜੋਂ ਚੋਣ ਉਤਾਰਿਆ ਸੀ। ਭਗਵੰਤ ਮਾਨ ਪਹਿਲੀ ਵਾਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਸਾਲ 2019 ਦੀਆਂ ਚੋਣਾਂ ਵਿਚ ਉਹ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੇ ਲੋਕ ਸਭਾ ਦੇ ਮੈਂਬਰ ਵਜੋਂ ਦੋ ਸਾਲ ਦਾ ਕਾਰਜਕਾਲ ਪਿਆ ਹੈ ਪਰ ਸੰਵਿਧਾਨ ਮੁਤਾਬਿਕ ਉਨ੍ਹਾਂ ਨੂੰ ਵਿਧਾਇਕ ਜਾਂ ਐਮ.ਪੀ ਵਜੋਂ ਇਕ ਸੀਟ ਹੀ ਚੁਣਨੀ ਪੈਣੀ ਹੈ। ਇਸ ਤਰ੍ਹਾਂ ਭਗਵੰਤ ਮਾਨ ਲੋਕ ਸਭਾ ਤੋ ਅਸਤੀਫ਼ਾ ਦੇਣਗੇ। ਉਨ੍ਹਾਂ ਦੇ ਅਸਤੀਫ਼ੇ ਤੋ ਬਾਅਦ ਚੋਣ ਕਮਿਸ਼ਨ ਸੰਗਰੂਰ ਲੋਕ ਸਭਾ ਹਲਕੇ ਨੂੰ ਖਾਲੀ ਘੋਸ਼ਿਤ ਕਰੇਗਾ ਉਸ ਤੋਂ ਬਾਅਦ ਜ਼ਿਮਨੀ ਚੋਣ ਹੋਵੇਗੀ।