ਪੰਜਾਬ 'ਚ ਸਿਹਤ ਕ੍ਰਾਂਤੀ ਦੀ ਨਵੀਂ ਪਹਿਲ, 1 ਅਪ੍ਰੈਲ ਤੋਂ ਸੜਕਾਂ 'ਤੇ ਦੌੜਨਗੀਆਂ 'ਮੋਬਾਈਲ ਲੈਬਜ਼'; ਸਿਹਤ ਮੰਤਰੀ ਦਾ ਵੱਡਾ ਐਲਾਨ
ਪੰਜਾਬ ਸਰਕਾਰ 1 ਅਪ੍ਰੈਲ ਤੋਂ ਸਾਰੇ ਸ਼ਹਿਰਾਂ ਵਿੱਚ ਮੋਬਾਈਲ ਲੈਬ ਸ਼ੁਰੂ ਕਰਨ ਜਾ ਰਹੀ ਹੈ ਜੋ ਖਾਧ ਪਦਾਰਥਾਂ, ਦੁੱਧ ਪਦਾਰਥਾਂ ਦੀ ਜਾਂਚ ਕਰੇਗੀ। ਸਪੀਕਰ ਦੀ ਮੰਗ ਉੱਤੇ ਇਹ ਭਰੋਸਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਦਨ ਵਿੱਚ ਦਿੱਤਾ।
Publish Date: Sun, 08 Mar 2026 11:04 AM (IST)
Updated Date: Sun, 08 Mar 2026 11:07 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਪ੍ਰਸ਼ਨ ਕਾਲ ਦੇ ਦੌਰਾਨ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਡੇਰਾ ਬੱਸੀ ਦੇ ਪਿੰਡ ਸਮਗੌਲੀ ਵਿੱਚ ਡੰਪਿੰਗ ਗਰਾਊਂਡ ਬਣਾਉਣ ਦੀ ਮੰਗ ਉੱਤੇ ਇਤਰਾਜ਼ ਕਰਦਿਆਂ ਕਿਹਾ ਕਿ ਆਪਣਾ ਗੰਦ, ਆਪਣੇ ਹਲਕਿਆਂ ਵਿੱਚ ਰੱਖੋ। ਸਮਗੌਲੀ ਵਿੱਚ ਡੰਪਿੰਗ ਗਰਾਊਂਡ ਬਣਾਉਣ ਨਾਲ ਇਨ੍ਹਾਂ ਦੇ 15 ਪਿੰਡ ਪ੍ਰਭਾਵਿਤ ਹੋਣਗੇ।
ਪੰਜਾਬ ਸਰਕਾਰ 1 ਅਪ੍ਰੈਲ ਤੋਂ ਸਾਰੇ ਸ਼ਹਿਰਾਂ ਵਿੱਚ ਮੋਬਾਈਲ ਲੈਬ ਸ਼ੁਰੂ ਕਰਨ ਜਾ ਰਹੀ ਹੈ ਜੋ ਖਾਧ ਪਦਾਰਥਾਂ, ਦੁੱਧ ਪਦਾਰਥਾਂ ਦੀ ਜਾਂਚ ਕਰੇਗੀ। ਸਪੀਕਰ ਦੀ ਮੰਗ ਉੱਤੇ ਇਹ ਭਰੋਸਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਦਨ ਵਿੱਚ ਦਿੱਤਾ।
ਕਾਨੂੰਨ ਵਿਵਸਥਾ ਅਤੇ ਵਾਅਦਾਖਿਲਾਫੀ ਦੇ ਇਲਜ਼ਾਮਾਂ ਨੂੰ ਲੈ ਕੇ ਕਾਂਗਰਸ ਨੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਘੇਰਾਓ ਦਾ ਐਲਾਨ ਕੀਤਾ ਸੀ। ਪਾਰਟੀ ਨੇਤਾਵਾਂ ਨੇ ਆਪ ਸਰਕਾਰ ਉੱਤੇ ਔਰਤਾਂ ਨੂੰ 1000 ਰੁਪਏ ਦੇਣ ਸਮੇਤ ਕਈ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ ਸੀ।