590 ਕਰੋੜ ਦੇ ਘੁਟਾਲੇ 'ਚ AU ਸਮਾਲ ਬੈਂਕ ਦੇ ਰੀਜਨਲ ਹੈੱਡ ਸਮੇਤ ਦੋ ਗ੍ਰਿਫ਼ਤਾਰ, ਪੰਚਾਇਤੀ ਵਿਭਾਗ ਦਾ ਸੁਪਰਿੰਟੈਂਡੈਂਟ ਪ੍ਰਿੰਸ ਮੁਅੱਤਲ
ਦੋਵਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। 10 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਮਾ ਧੀਮਾਨ 'ਤੇ ਦੋਸ਼ ਹੈ ਕਿ ਉਸ ਨੇ ਮੁੱਖ ਮੁਲਜ਼ਮਾਂ ਨਾਲ ਮਿਲ ਕੇ ਫਰਜ਼ੀ ਦਸਤਾਵੇਜ਼ ਬਣਾਉਣ ਵਿੱਚ ਸਹਿਯੋਗ ਕੀਤਾ ਹੈ। ਅਰੁਣ ਸ਼ਰਮਾ ਨੇ ਵੀ ਮੁੱਖ ਮੁਲਜ਼ਮ ਅਭੈ ਅਤੇ ਰਿਭਵ ਦੀ ਮਦਦ ਕੀਤੀ ਹੈ, ਜਿਸ ਦੇ ਲਈ ਉਸ ਨੇ 10 ਕਰੋੜ ਰੁਪਏ ਲਏ। 2 ਕਰੋੜ ਰੁਪਏ ਉਸ ਨੇ ਖਾਤੇ ਵਿੱਚ ਮੰਗਵਾਏ।
Publish Date: Sun, 08 Mar 2026 12:41 PM (IST)
Updated Date: Sun, 08 Mar 2026 12:52 PM (IST)
ਜਾਗਰਣ ਸੰਵਾਦਦਾਤਾ, ਪੰਚਕੂਲਾ: ਹਰਿਆਣਾ ਦੇ ਸਰਕਾਰੀ ਵਿਭਾਗਾਂ ਦੇ ਬੈਂਕ ਖਾਤਿਆਂ ਵਿੱਚੋਂ ਹੋਏ 590 ਕਰੋੜ ਦੇ ਘੁਟਾਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਦੀ ਫੜੋ-ਫੜੀ ਤੇਜ਼ ਹੈ। ਇਸੇ ਮਾਮਲੇ ਵਿੱਚ ਐਂਟੀ ਕਰੱਪਸ਼ਨ ਬਿਊਰੋ (ACB) ਦੀ ਟੀਮ ਨੇ ਹੁਣ ਚੰਡੀਗੜ੍ਹ ਸਥਿਤ ਏਯੂ (AU) ਸਮਾਲ ਬੈਂਕ ਦੇ ਰੀਜਨਲ ਹੈੱਡ ਅਰੁਣ ਸ਼ਰਮਾ ਅਤੇ ਆਈਡੀਐਫਸੀ (IDFC) ਬੈਂਕ ਦੀ ਅਥੋਰਾਈਜ਼ਰ ਸੀਮਾ ਧੀਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਵਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। 10 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਮਾ ਧੀਮਾਨ 'ਤੇ ਦੋਸ਼ ਹੈ ਕਿ ਉਸ ਨੇ ਮੁੱਖ ਮੁਲਜ਼ਮਾਂ ਨਾਲ ਮਿਲ ਕੇ ਫਰਜ਼ੀ ਦਸਤਾਵੇਜ਼ ਬਣਾਉਣ ਵਿੱਚ ਸਹਿਯੋਗ ਕੀਤਾ ਹੈ। ਅਰੁਣ ਸ਼ਰਮਾ ਨੇ ਵੀ ਮੁੱਖ ਮੁਲਜ਼ਮ ਅਭੈ ਅਤੇ ਰਿਭਵ ਦੀ ਮਦਦ ਕੀਤੀ ਹੈ, ਜਿਸ ਦੇ ਲਈ ਉਸ ਨੇ 10 ਕਰੋੜ ਰੁਪਏ ਲਏ। 2 ਕਰੋੜ ਰੁਪਏ ਉਸ ਨੇ ਖਾਤੇ ਵਿੱਚ ਮੰਗਵਾਏ।
ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਵੀ ਐਕਸ਼ਨ ਲਿਆ ਹੈ। ਪੰਚਾਇਤ ਵਿਭਾਗ ਦੇ ਸੁਪਰਿੰਟੈਂਡੈਂਟ ਪ੍ਰਿੰਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੁਪਰਿੰਟੈਂਡੈਂਟ ਨਰੇਸ਼ ਕੁਮਾਰ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਪ੍ਰਿੰਸ ਦੇ ਮੋਬਾਈਲ 'ਤੇ ਹਰ ਟ੍ਰਾਂਜੈਕਸ਼ਨ ਦਾ ਓਟੀਪੀ (OTP) ਆਉਂਦਾ ਸੀ।
ਹੁਣ ਕਿਸੇ ਵੀ ਸਮੇਂ ਪ੍ਰਿੰਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਪੂਰੇ ਘਟਨਾਕ੍ਰਮ ਦੌਰਾਨ ਏਸੀਬੀ ਨੇ 10 ਹਜ਼ਾਰ ਖਾਤਿਆਂ ਨੂੰ ਫਰੀਜ਼ ਕਰਵਾਇਆ ਹੈ। ਇਸ ਤੋਂ ਬਾਅਦ ਹੁਣ ਪਰੇਸ਼ਾਨ ਲੋਕਾਂ ਲਈ ਮੋਬਾਈਲ ਨੰਬਰ ਜਾਰੀ ਕੀਤਾ ਗਿਆ ਹੈ।