- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮਾਂ ਨੇ ਜੋ ਸ਼ੈੱਲ ਕੰਪਨੀਆਂ ਬਣਾ ਰੱਖੀਆਂ ਸਨ, ਉਹ ਕਿਸੇ ਦੇ ਡਰਾਈਵਰ ਤਾਂ ਕਿਸੇ ਦੀ ਪਤਨੀ ਦੇ ਨਾਂ 'ਤੇ ਸਨ। ਇਕ ਕੰਪਨੀ 'ਕੈਪਕੋ ਇੰਫੋਟੈਕ' ਭੁਪਿੰਦਰ ਸਿੰਘ ਅਤੇ ਸਪਨਾ ਦੇ ਨਾਂ 'ਤੇ ਰਜਿਸਟਰਡ ਸੀ। ਸਪਨਾ, IDFC ਫਸਟ ਬੈਂਕ ਦੇ ਬ੍ਰਾਂਚ ਮੈਨੇਜਰ ਰਿਭਵ ਰਿਸ਼ੀ ਦੇ ਡਰਾਈਵਰ ਹੇਮਰਾਜ ਦੀ ਪਤਨੀ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਨਗਰ ਨਿਗਮ 'ਚ 116 ਕਰੋੜ ਅਤੇ ਕ੍ਰੈਸਟ ਸੁਸਾਇਟੀ 'ਚ ਹੋਏ 83 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਵੀ ਸੀਬੀਆਈ ਨੂੰ ਸੌਂਪੇ ਜਾਣ ਦੀ ਤਿਆਰੀ ਹੈ। IDFC ਫਸਟ ਬੈਂਕ ਨੇ ਚੰਡੀਗੜ੍ਹ 'ਚ ਵੀ ਸਰਕਾਰੀ ਵਿਭਾਗਾਂ ਨੂੰ ਚੂਨਾ ਲਗਾਇਆ ਤੇ ਇੱਥੇ ਵੀ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ।
IDFC ਤੇ ਹੋਰ ਬੈਂਕਾਂ ਨੇ ਹਰਿਆਣਾ 'ਚ ਵੀ 750 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ ਜਿਸ ਵਿਚ ਹੁਣ ਦਿੱਲੀ ਸੀਬੀਆਈ ਨੇ ਐਫਆਈਆਰ ਦਰਜ ਕਰ ਲਈ ਹੈ। ਚੰਡੀਗੜ੍ਹ 'ਚ ਹੋਏ ਘੁਟਾਲੇ ਦੀਆਂ ਤਾਰਾਂ ਵੀ ਹਰਿਆਣਾ ਨਾਲ ਜੁੜੀਆਂ ਹੋਈਆਂ ਹਨ, ਅਜਿਹੇ 'ਚ ਇੱਥੇ ਵੀ ਸੀਬੀਆਈ ਜਾਂਚ ਸ਼ੁਰੂ ਕਰ ਸਕਦੀ ਹੈ।
ਮਾਮਲਾ ਚੰਡੀਗੜ੍ਹ ਪੁਲਿਸ ਕੋਲ ਹੈ, ਪਰ ਯੂਟੀ ਪ੍ਰਸ਼ਾਸਨ ਇਸ ਨੂੰ ਸੀਬੀਆਈ ਨੂੰ ਸੌਂਪ ਸਕਦਾ ਹੈ। ਚੰਡੀਗੜ੍ਹ 'ਚ ਪਿਛਲੇ ਸਾਲ ਸਮਾਰਟ ਸਿਟੀ ਪ੍ਰੋਜੈਕਟ ਖ਼ਤਮ ਹੋ ਗਿਆ ਸੀ। ਇਸ ਪ੍ਰੋਜੈਕਟ ਤਹਿਤ ਮਿਲੀ ਗ੍ਰਾਂਟ ਅਤੇ ਐਫਡੀ ਨੂੰ ਨਿਗਮ 'ਚ ਟਰਾਂਸਫਰ ਕੀਤਾ ਜਾਣਾ ਸੀ।
ਉਦੋਂ ਪਤਾ ਲੱਗਿਆ ਕਿ ਸਮਾਰਟ ਸਿਟੀ ਦਾ ਜੋ ਪੈਸਾ IDFC ਫਸਟ ਬੈਂਕ 'ਚ ਐਫਡੀ ਦੇ ਰੂਪ 'ਚ ਜਮ੍ਹਾ ਸੀ, ਉਸ ਦੀ ਫਰਜ਼ੀ ਰਸੀਦ ਤਿਆਰ ਕੀਤੀ ਗਈ ਸੀ। ਅਸਲੀਅਤ 'ਚ ਮੁਲਜ਼ਮਾਂ ਨੇ ਐਫਡੀ ਦਾ ਪੈਸਾ ਕੱਢ ਕੇ ਸ਼ੈੱਲ ਕੰਪਨੀਆਂ 'ਚ ਟਰਾਂਸਫਰ ਕਰ ਦਿੱਤਾ ਸੀ ਅਤੇ ਉਸ ਨੂੰ ਰੀਅਲ ਅਸਟੇਟ 'ਚ ਨਿਵੇਸ਼ ਕੀਤਾ ਸੀ। ਮਾਮਲਾ ਪਕੜ 'ਚ ਆਉਣ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਮੁਲਜ਼ਮਾਂ ਨੇ ਜੋ ਸ਼ੈੱਲ ਕੰਪਨੀਆਂ ਬਣਾ ਰੱਖੀਆਂ ਸਨ, ਉਹ ਕਿਸੇ ਦੇ ਡਰਾਈਵਰ ਤਾਂ ਕਿਸੇ ਦੀ ਪਤਨੀ ਦੇ ਨਾਂ 'ਤੇ ਸਨ। ਇਕ ਕੰਪਨੀ 'ਕੈਪਕੋ ਇੰਫੋਟੈਕ' ਭੁਪਿੰਦਰ ਸਿੰਘ ਅਤੇ ਸਪਨਾ ਦੇ ਨਾਂ 'ਤੇ ਰਜਿਸਟਰਡ ਸੀ। ਸਪਨਾ, IDFC ਫਸਟ ਬੈਂਕ ਦੇ ਬ੍ਰਾਂਚ ਮੈਨੇਜਰ ਰਿਭਵ ਰਿਸ਼ੀ ਦੇ ਡਰਾਈਵਰ ਹੇਮਰਾਜ ਦੀ ਪਤਨੀ ਹੈ।
'ਆਰਐੱਸ ਟਰੇਡਰਜ਼' ਨਾਂ ਦੀ ਕੰਪਨੀ ਦਾ ਮਾਲਕ ਖੁਦ ਡਰਾਈਵਰ ਹੇਮਰਾਜ ਨੂੰ ਦਿਖਾਇਆ ਗਿਆ। ਇਸੇ ਤਰ੍ਹਾਂ 'ਸਵਾਸਤਿਕ ਦੇਸ਼ ਪ੍ਰੋਜੈਕਟ' ਨਾਂ ਦੀ ਕੰਪਨੀ ਸਵਾਤੀ ਸਿੰਗਲਾ ਤੇ ਉਸਦੇ ਭਰਾ ਦੇ ਨਾਂ 'ਤੇ ਬਣੀ ਸੀ। ਸਵਾਤੀ ਸਿੰਗਲਾ IDFC ਫਸਟ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਅਭੈ ਕੁਮਾਰ ਦੀ ਪਤਨੀ ਹੈ।
ਹਰਿਆਣਾ ਸਰਕਾਰ ਨੇ ਘੁਟਾਲੇ 'ਚ ਨਾਂ ਆਉਣ ਤੋਂ ਬਾਅਦ ਦੋ ਸੀਨੀਅਰ ਆਈਏਐੱਸ ਪ੍ਰਦੀਪ ਕੁਮਾਰ ਤੇ ਰਾਮ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਸੀ। ਉੱਥੇ ਹੀ, ਚੰਡੀਗੜ੍ਹ 'ਚ ਜਿਨ੍ਹਾਂ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ, ਉਨ੍ਹਾਂ 'ਤੇ ਮਿਹਰਬਾਨੀ ਦਿਖਾਈ ਜਾ ਰਹੀ ਹੈ। ਚੰਡੀਗੜ੍ਹ 'ਚ ਹੋਏ ਇਸ ਘੁਟਾਲੇ 'ਚ ਸਮਾਰਟ ਸਿਟੀ ਦੇ ਚੀਫ਼ ਜਨਰਲ ਮੈਨੇਜਰ ਰਹੇ ਐਨਪੀ ਸ਼ਰਮਾ ਦਾ ਨਾਂ ਸਾਹਮਣੇ ਆ ਚੁੱਕਾ ਹੈ।
ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਇਸ ਘੁਟਾਲੇ 'ਚ ਐਨਪੀ ਸ਼ਰਮਾ ਨੂੰ ਕਰੋੜਾਂ ਦੀ ਰਿਸ਼ਵਤ ਦਿੱਤੀ ਸੀ। ਐਨਪੀ ਸ਼ਰਮਾ ਨਗਰ ਨਿਗਮ ਵਿੱਚ ਚੀਫ਼ ਇੰਜੀਨੀਅਰ ਵੀ ਰਹੇ ਹਨ। ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਜ਼ਰੂਰ ਹੈ। 'ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ' (ਕ੍ਰੈਸਟ) ਵਿੱਚ ਵੀ ਬੈਂਕ ਅਧਿਕਾਰੀਆਂ ਨੇ 83 ਕਰੋੜ ਦੀ ਧੋਖਾਧੜੀ ਕੀਤੀ ਹੈ।