ਪ੍ਰੀਕਸ਼ਾ ਪੇ ਚਰਚਾ ! ਚੰਡੀਗੜ੍ਹ ਦੀ ਅਨੰਨਿਆ ਸ਼ਰਮਾ ਨੇ ਕਿਹਾ- AI ਫੇਵਰੇਟ, PM ਬੋਲੇ- ਇਹ ਸਿਰਫ਼ ਇਕ ਮਦਦ ਹੈ, ਟੀਚੇ ਤਕ ਨਹੀਂ ਪਹੁੰਚਾ ਸਕਦਾ
PM Modi ਨੇ ਕਿਹਾ ਕਿ AI ਇਕ ਮਦਦ (Help) ਹੈ, ਪਰ ਇਹ ਸਾਨੂੰ ਸਾਡੇ ਟੀਚੇ ਤਕ ਨਹੀਂ ਪਹੁੰਚਾ ਸਕਦਾ। AI ਦੀ ਵਰਤੋਂ ਕਰਦੇ ਸਮੇਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੋ ਵੀ ਅਸੀਂ ਕਰੀਏ, ਉਹ ਸਾਰਿਆਂ ਲਈ ਚੰਗਾ ਹੋਵੇ। ਇਸ 'ਤੇ ਅਨੰਨਿਆ ਨੇ ਕਿਹਾ ਕਿ ਉਹ ਵੀ AI ਨੂੰ ਸਿਰਫ਼ ਇੱਕ ਤਕਨਾਲੋਜੀ ਦੇ ਤੌਰ 'ਤੇ ਵਰਤਦੀ ਹੈ, ਜਿਵੇਂ ਕਿ ਐਪ ਬਣਾਉਣ ਵਿੱਚ ਮਦਦ ਲੈਣੀ।
Publish Date: Fri, 06 Feb 2026 02:54 PM (IST)
Updated Date: Fri, 06 Feb 2026 02:58 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ 9ਵੀਂ ਜਮਾਤ 'ਚ ਪੜ੍ਹਨ ਵਾਲੀ ਅਨੰਨਿਆ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੇ ਨਾਲ ‘ਪ੍ਰੀਕਸ਼ਾ-ਪੇ ਚਰਚਾ’ ਪ੍ਰੋਗਰਾਮ 'ਚ ਸ਼ਾਮਲ ਹੋਈ। ਉਸ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਹੱਥਾਂ ਨਾਲ ਬਣਾਇਆ ਹੈਂਡਬੈਗ ਤੇ ਗੁਲਦਸਤਾ ਭੇਟ ਕੀਤਾ। ਪੀਐਮ ਨੇ ਇਸ ਤੋਹਫ਼ੇ ਦੀ ਤਾਰੀਫ਼ ਕਰਦਿਆਂ 'ਵੈਰੀ ਗੁੱਡ' (Very Good) ਕਿਹਾ।
ਜਦੋਂ ਅਨੰਨਿਆ ਨੇ ਕਿਹਾ ਕਿ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਮਦਦ ਨਾਲ ਹਰ ਕੰਮ ਆਸਾਨ ਹੋ ਜਾਂਦਾ ਹੈ ਅਤੇ ਇਹ ਉਸ ਨੂੰ ਬਹੁਤ ਪਸੰਦ ਹੈ ਤਾਂ ਇਸ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ AI ਇਕ ਮਦਦ (Help) ਹੈ, ਪਰ ਇਹ ਸਾਨੂੰ ਸਾਡੇ ਟੀਚੇ ਤਕ ਨਹੀਂ ਪਹੁੰਚਾ ਸਕਦਾ। AI ਦੀ ਵਰਤੋਂ ਕਰਦੇ ਸਮੇਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੋ ਵੀ ਅਸੀਂ ਕਰੀਏ, ਉਹ ਸਾਰਿਆਂ ਲਈ ਚੰਗਾ ਹੋਵੇ। ਇਸ 'ਤੇ ਅਨੰਨਿਆ ਨੇ ਕਿਹਾ ਕਿ ਉਹ ਵੀ AI ਨੂੰ ਸਿਰਫ਼ ਇੱਕ ਤਕਨਾਲੋਜੀ ਦੇ ਤੌਰ 'ਤੇ ਵਰਤਦੀ ਹੈ, ਜਿਵੇਂ ਕਿ ਐਪ ਬਣਾਉਣ ਵਿੱਚ ਮਦਦ ਲੈਣੀ।
ਅਨੰਨਿਆ ਮੋਹਾਲੀ ਦੇ ਜ਼ੀਰਕਪੁਰ ਦੀ ਰਹਿਣ ਵਾਲੀ ਹੈ ਤੇ ਚੰਡੀਗੜ੍ਹ ਦੇ ਸੈਕਟਰ-20 ਡੀ ਸਥਿਤ ਗੌਰਮੰਡ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। 'ਪ੍ਰੀਕਸ਼ਾ-ਪੇ ਚਰਚਾ' ਲਈ ਉਸ ਦੀ ਚੋਣ ਕਈ ਪੜਾਵਾਂ ਤੋਂ ਬਾਅਦ ਹੋਈ। ਉਸ ਦੇ ਦੋ ਇੰਟਰਵਿਊ ਹੋਏ—ਪਹਿਲਾ 17 ਜਨਵਰੀ ਨੂੰ ਅਤੇ ਦੂਜਾ 19 ਜਨਵਰੀ ਨੂੰ। ਇਸ ਤੋਂ ਬਾਅਦ ਉਹ ਰੇਲਗੱਡੀ ਰਾਹੀਂ ਦਿੱਲੀ ਪਹੁੰਚੀ ਤੇ ਪ੍ਰਧਾਨ ਮੰਤਰੀ ਨਿਵਾਸ ਗਈ, ਜਿੱਥੇ ਉਸ ਨੇ ਵੱਖ-ਵੱਖ ਸੂਬਿਆਂ ਤੋਂ ਆਏ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।
ਅਨੰਨਿਆ 24 ਜਨਵਰੀ ਨੂੰ ਵਾਪਸ ਪਰਤੀ ਤੇ ਉਸ ਨੇ ਦੱਸਿਆ ਕਿ ਦਿੱਲੀ ਵਿੱਚ ਸਾਰੇ ਬੱਚਿਆਂ ਨੇ ਬਹੁਤ ਆਨੰਦ ਮਾਣਿਆ ਅਤੇ ਇਕ ਨਵਾਂ ਤਜਰਬਾ ਹਾਸਲ ਕੀਤਾ। ਹੁਣ ਸ਼ੁੱਕਰਵਾਰ ਯਾਨੀ 6 ਫਰਵਰੀ ਨੂੰ ਸੈਕਟਰ 20 ਡੀ ਦੇ ਸਕੂਲ ਵਿੱਚ ‘ਪ੍ਰੀਕਸ਼ਾ-ਪੇ ਚਰਚਾ’ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਗਿਆ।